ਯੂ. ਕੇ. 'ਚ ਤਸਕਰੀ ਮਾਮਲੇ 'ਚ 2 ਪੰਜਾਬੀ ਗ੍ਰਿਫਤਾਰ

06/13/2019 3:20:21 PM

ਲੰਡਨ (ਭਾਸ਼ਾ)— ਬ੍ਰਿਟੇਨ ਵਿਚ ਭਾਰਤੀ ਮੂਲ ਦੇ ਗੈਂਗਸਟਰ ਬਲਜਿੰਦਰ ਕਾਂਗ ਅਤੇ ਉਸ ਦੇ ਕਰੀਬੀ ਸਾਥੀ ਨੂੰ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਅਤੇ ਲੱਖਾਂ ਪੌਂਡ ਦੀ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਕਾਂਗ ਨੇ ਪਿਛਲੇ ਮਹੀਨੇ ਆਪਣੇ ਵਿਰੁੱਧ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਜਦਕਿ ਉਸ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਸੁਖਜਿੰਦਰ ਪੂਨੀ ਨੂੰ ਮੰਗਲਵਾਰ ਨੂੰ ਕਿੰਗਸਟਨ ਕ੍ਰਾਊਨ ਕਰਟ ਵਿਚ ਏ-ਸ਼੍ਰੇਣੀ ਦੀਆਂ ਪਾਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਕਰਨ ਦਾ ਸਾਜਿਸ਼ ਦਾ ਦੋਸ਼ੀ ਪਾਇਆ ਗਿਆ। ਉਹ ਮਨੀ ਲਾਂਡਰਿੰਗ ਦੇ ਅਪਰਾਧਾਂ ਵਿਚ ਆਪਣਾ ਦੋਸ਼ ਪਹਿਲਾਂ ਹੀ ਸਵੀਕਾਰ ਕਰ ਚੁੱਕਾ ਹੈ। 

ਮੈਟਰੋਪਾਲੀਟਨ ਪੁਲਸ ਓਰਗੇਨਾਈਜ਼ਡ ਕ੍ਰਾਈਮ ਪਾਰਟਰਨਸ਼ਿਪ (ਓ.ਸੀ.ਪੀ.) ਦੇ ਨਾਲ ਇਕ ਸੰਯੁਕਤ ਮੁਹਿੰਮ ਚਲਾਉਣ ਵਾਲੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਲਈ ਵਿਸ਼ੇਸ਼ ਮੁਹਿੰਮ ਦੇ ਪ੍ਰਮੁੱਖ ਜੌਨ ਕੋਲਸ ਨੇ ਕਿਹਾ,''ਇਸ ਜਾਂਚ ਨੇ ਵਿਵਸਥਿਤ ਰੂਪ ਨਾਲ ਇਕ ਵੱਡੇ ਅਪਰਾਧਿਕ ਸੰਗਠਨ ਨੂੰ ਤੋੜ ਦਿੱਤਾ ਹੈ ਜੋ ਦੱਖਣ, ਪੂਰਬ, ਪੱੱਛਮ ਮਿਡਲੈਂਡਸ ਅਤੇ ਇੰਗਲੈਂਡ ਦੇ ਉੱਤਰ ਵਿਚ ਕੰਮ ਕਰਦਾ ਸੀ।'' 

ਜਾਂਚ ਦੌਰਾਨ ਅਧਿਕਾਰੀਆਂ ਨੇ 14 ਲੱਖ ਪੌਂਡ ਤੋਂ ਜ਼ਿਆਦਾ ਦੀ ਨਕਦ ਰਾਸ਼ੀ ਵੀ ਜ਼ਬਤ ਕੀਤੀ। ਨਾਲ ਹੀ 37 ਕਿਲੋਗ੍ਰਾਮ ਤੋਂ ਵੱÎਧ ਦੀਆਂ ਸ਼੍ਰੇਣੀ ਏ ਦੀਆਂ ਦਵਾਈਆਂ ਜ਼ਬਤ ਕੀਤੀਆਂ। ਇਨ੍ਹਾਂ ਵਿਚ ਹੈਰੋਇਨ ਅਤੇ ਕੋਕੀਨ ਸ਼ਾਮਿਲ ਸੀ। ਇਸ ਦੇ ਇਲਾਵਾ ਇਕ ਹੈਂਡਗਨ, ਕਾਰਤੂਸ ਅਤੇ 50 ਕਿਲੋਗ੍ਰਾਮ ਕੈਟਾਮਾਈਨ ਵੀ ਜ਼ਬਤ ਕੀਤੀ ਗਈ


Vandana

Content Editor

Related News