ਬ੍ਰਿਟੇਨ: ਜਲਦੀ ਚੋਣਾਂ ਕਰਾਉਣ ਦੇ ਐਲਾਨ ਨਾਲ ਮੁਸੀਬਤ 'ਚ ਸੁਨਕ ਦੀ ਪਾਰਟੀ

05/26/2024 12:28:07 PM

ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੁਆਰਾ ਇਸ ਸਾਲ ਛੇਤੀ ਚੋਣਾਂ ਕਰਵਾਉਣ ਦੇ ਫ਼ੈਸਲੇ 'ਤੇ ਆਬਜ਼ਰਵਰਾਂ ਨੇ ਸਵਾਲ ਖੜ੍ਹੇ ਕੀਤੇ ਹਨ। ਸੁਨਕ ਦੀ ਕੰਜ਼ਰਵੇਟਿਵ ਪਾਰਟੀ ਜਨਤਕ ਰਾਏ ਪੋਲਾਂ ਵਿੱਚ ਵਿਰੋਧੀ ਲੇਬਰ ਪਾਰਟੀ ਤੋਂ ਪਛੜ ਰਹੀ ਹੈ। ਬੁੱਧਵਾਰ ਨੂੰ 10 ਡਾਊਨਿੰਗ ਸਟ੍ਰੀਟ ਸਥਿਤ ਪ੍ਰਧਾਨ ਮੰਤਰੀ ਦਫਤਰ ਦੇ ਬਾਹਰ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਸੁਨਕ ਨੇ ਕਿਹਾ ਕਿ ਆਮ ਚੋਣਾਂ 4 ਜੁਲਾਈ ਨੂੰ ਹੋਣਗੀਆਂ। ਉਨ੍ਹਾਂ ਨੇ ਅਚਾਨਕ ਮੀਂਹ ਵਿਚਕਾਰ ਸਿਰਫ਼ ਸੱਤ ਮਿੰਟ ਲਈ ਭਾਸ਼ਣ ਦਿੱਤਾ। ਨੇੜੇ ਹੀ ਉਸ ਦਾ ਵਿਰੋਧ ਕਰ ਰਹੇ ਲੋਕ ਲੇਬਰ ਪਾਰਟੀ ਦੀ 1997 ਦੀ ਚੋਣ ਮੁਹਿੰਮ ਦਾ ਗੀਤ - ਥਿੰਗਸ ਕੈਨ ਓਨਲੀ ਗੈੱਟ ਬੈਟਰ ਗਾ ਰਹੇ ਸਨ।

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਚੋਣਾਂ : ਪਹਿਲੀ ਵਾਰ 4.7 ਕਰੋੜ ਲੋਕ ਫੋਟੋ ਆਈ.ਡੀ ਨਾਲ ਪਾਉਣਗੇ ਵੋਟ

ਓਪੀਨੀਅਨ ਪੋਲ ਵਿੱਚ ਕੰਜ਼ਰਵੇਟਿਵ ਪਾਰਟੀ ਲੇਬਰ ਪਾਰਟੀ ਤੋਂ ਵੀਹ ਅੰਕ ਪਿੱਛੇ ਹੈ। ਬ੍ਰਿਟਿਸ਼ ਕਾਨੂੰਨ ਤਹਿਤ ਸੁਨਕ ਜਨਵਰੀ 2025 ਤੱਕ ਆਮ ਚੋਣਾਂ ਕਰਵਾ ਸਕਦਾ ਸੀ। ਉਸ ਦੀ 18 ਮਹੀਨੇ ਪੁਰਾਣੀ ਸਰਕਾਰ ਕੋਲ ਕਹਿਣ ਲਈ ਜ਼ਿਆਦਾ ਕੁਝ ਵੀ ਨਹੀਂ ਹੈ। ਸ਼ਾਇਦ ਸਰਕਾਰ ਦਾ ਮੰਨਣਾ ਹੈ ਕਿ ਆਰਥਿਕਤਾ ਅਤੇ ਮਹਿੰਗਾਈ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਪਿਛਲੇ ਹਫ਼ਤੇ ਮਹਿੰਗਾਈ ਤਿੰਨ ਸਾਲਾਂ ਵਿੱਚ ਸਭ ਤੋਂ ਘੱਟ ਸੀ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਲਈ ਚੋਣ ਮੁਕਾਬਲਾ ਉਸ ਦੇ 14 ਸਾਲਾਂ ਦੇ ਸੱਤਾ 'ਤੇ ਜਨਮਤ ਸੰਗ੍ਰਹਿ ਹੋਵੇਗਾ। ਪਾਰਟੀ ਅੰਦਰ ਨਿਰਾਸ਼ਾ ਦਾ ਮਾਹੌਲ ਹੈ। ਪਾਰਟੀ ਦੇ 65 ਮੌਜੂਦਾ ਸੰਸਦ ਮੈਂਬਰਾਂ ਨੇ ਚੋਣ ਨਾ ਲੜਨ ਦਾ ਐਲਾਨ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News