ਬ੍ਰਿਟੇਨ 'ਚ 4 ਜੁਲਾਈ ਨੂੰ ਹੋਣਗੀਆਂ ਆਮ ਚੋਣਾਂ, PM ਸੁਨਕ ਨੇ ਸੰਸਦ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਨ ਦੀ ਕੀਤੀ ਸਿਫਾਰਸ਼

05/23/2024 6:11:50 AM

ਇੰਟਰਨੈਸ਼ਨਲ ਡੈਸਕ — ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਦੇਸ਼ 'ਚ 4 ਜੁਲਾਈ ਨੂੰ ਆਮ ਚੋਣਾਂ ਹੋਣਗੀਆਂ। ਉਨ੍ਹਾਂ ਦੇ ਇਸ ਐਲਾਨ ਨਾਲ ਹੀ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦਾ ਅੰਤ ਹੋ ਗਿਆ। ਲੰਡਨ ਵਿੱਚ ਮੀਂਹ ਦੇ ਵਿਚਕਾਰ, ਦੇਸ਼ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ, ਸੁਨਕ ਨੇ ਪੁਸ਼ਟੀ ਕੀਤੀ ਕਿ ਵੋਟਿੰਗ ਛੇ ਹਫ਼ਤਿਆਂ ਵਿੱਚ ਹੋਵੇਗੀ।

ਪ੍ਰਧਾਨ ਮੰਤਰੀ ਰਸਮੀ ਤੌਰ 'ਤੇ ਕਿੰਗ ਚਾਰਲਸ ਨੂੰ ਚੋਣਾਂ ਦੀ ਮਿਤੀ ਬਾਰੇ ਸੂਚਿਤ ਕਰਨਗੇ ਅਤੇ ਇਸ ਤੋਂ ਬਾਅਦ ਜਲਦੀ ਹੀ ਸੰਸਦ ਨੂੰ ਭੰਗ ਕਰ ਦਿੱਤਾ ਜਾਵੇਗਾ। ਸੁਨਕ (44) ਨੇ ਬ੍ਰਿਟਿਸ਼ ਵੋਟਰਾਂ ਨੂੰ ਆਪਣੇ ਕਾਰਜਕਾਲ ਦਾ ਰਿਕਾਰਡ ਪੇਸ਼ ਕੀਤਾ। ਉਨ੍ਹਾਂ ਕਿਹਾ, "ਮੈਂ ਤੁਹਾਨੂੰ ਮਜ਼ਬੂਤ ​​ਸੁਰੱਖਿਆ ਪ੍ਰਦਾਨ ਕਰਨ ਲਈ ਆਪਣੀ ਤਾਕਤ ਵਿੱਚ ਸਭ ਕੁਝ ਕਰਾਂਗਾ। ਇਹ ਤੁਹਾਡੇ ਨਾਲ ਮੇਰਾ ਵਾਅਦਾ ਹੈ... ਹੁਣ ਬ੍ਰਿਟੇਨ ਲਈ ਆਪਣਾ ਭਵਿੱਖ ਚੁਣਨ ਦਾ ਸਮਾਂ ਆ ਗਿਆ ਹੈ।"

ਇਹ ਵੀ ਪੜ੍ਹੋ- ਜਗ ਬਾਣੀ ਦੇ ਨਾਂ 'ਤੇ ਫੈਲਾਈ ਜਾ ਰਹੀ ਇਹ ਝੂਠੀ ਖਬਰ, ਇਸ 'ਚ ਨਹੀਂ ਕੋਈ ਸੱਚਾਈ! ਜਾਣੋਂ ਪੂਰਾ ਸੱਚ

ਕੈਬਨਿਟ ਮੀਟਿੰਗ 'ਤੇ ਨਜ਼ਰ
ਕੈਬਿਨੇਟ ਮੀਟਿੰਗ ਦੀ ਖਬਰ ਤੋਂ ਬਾਅਦ ਜਲਦੀ ਹੀ ਆਮ ਚੋਣਾਂ ਦੀ ਚਰਚਾ ਸੀ ਪਰ ਹਾਲ ਹੀ ਵਿੱਚ ਬ੍ਰਿਟਿਸ਼ ਸੰਸਦ ਵਿੱਚ ਪੀਐਮ ਸੁਨਕ ਨੇ ਕਿਹਾ ਸੀ ਕਿ ਇਸ ਸਾਲ ਦੇ ਦੂਜੇ ਅੱਧ ਵਿੱਚ ਆਮ ਚੋਣਾਂ ਹੋਣਗੀਆਂ। ਸੰਸਦ ਵਿੱਚ, ਸੁਨਕ ਨੇ ਬ੍ਰਿਟਿਸ਼ ਅਰਥਵਿਵਸਥਾ ਲਈ ਕੁਝ ਚੰਗੀ ਖ਼ਬਰਾਂ ਵੀ ਦਿੱਤੀਆਂ, ਜਿਸ ਵਿੱਚ ਇਹ ਐਲਾਨ ਵੀ ਸ਼ਾਮਲ ਹੈ ਕਿ ਮਹਿੰਗਾਈ ਦਰ 2.3 ਪ੍ਰਤੀਸ਼ਤ ਤੱਕ ਹੇਠਾਂ ਆ ਜਾਵੇਗੀ। ਇਹ ਪਿਛਲੇ ਤਿੰਨ ਸਾਲਾਂ ਵਿੱਚ ਸਭ ਤੋਂ ਘੱਟ ਹੈ। ਸੁਨਕ ਨੇ ਵਿਰੋਧੀ ਲੇਬਰ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ 'ਲੇਬਰ ਪਾਰਟੀ ਦੇਸ਼ ਦੀ ਆਰਥਿਕਤਾ ਨੂੰ ਖਤਰੇ 'ਚ ਪਾ ਦੇਵੇਗੀ। ਜਦੋਂ ਕਿ ਕੰਜ਼ਰਵੇਟਿਵ ਪਾਰਟੀ ਦੇਸ਼ ਦੇ ਭਵਿੱਖ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

ਦੋ ਸਾਲ ਪਹਿਲਾਂ ਬਣੇ ਸਨ ਪ੍ਰਧਾਨ ਮੰਤਰੀ 
ਰਿਸ਼ੀ ਸੁਨਕ 25 ਅਕਤੂਬਰ 2022 ਨੂੰ ਬ੍ਰਿਟੇਨ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੇ। ਉਹ ਪਹਿਲੇ ਬ੍ਰਿਟਿਸ਼-ਭਾਰਤੀ ਪ੍ਰਧਾਨ ਮੰਤਰੀ ਹਨ। ਉਨ੍ਹਾਂ ਤੋਂ ਪਹਿਲਾਂ ਲਿਜ਼ ਟਰਸ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਦਾ ਕਾਰਜਕਾਲ ਸਿਰਫ਼ 49 ਦਿਨ ਦਾ ਸੀ। ਸੁਨਕ ਲਿਜ਼ ਦੀ ਸਰਕਾਰ ਵਿੱਚ ਵਿੱਤ ਮੰਤਰੀ ਸਨ।

ਇਹ ਵੀ ਪੜ੍ਹੋ- IPL 2024: ਰਾਜਸਥਾਨ ਨੇ ਬੈਂਗਲੁਰੂ ਦੇ ਸੁਫਨਿਆਂ 'ਤੇ ਫੇਰਿਆ ਪਾਣੀ, 4 ਵਿਕਟਾਂ ਨਾਲ ਜਿੱਤ ਕੀਤੀ ਦਰਜ

ਬਰਤਾਨੀਆ ਵਿਚ ਕੰਜ਼ਰਵੇਟਿਵ ਪਾਰਟੀ 14 ਸਾਲਾਂ ਤੋਂ ਸੱਤਾ ਵਿਚ ਹੈ
ਬਰਤਾਨੀਆ ਵਿਚ ਪਿਛਲੇ 14 ਸਾਲਾਂ ਤੋਂ ਕੰਜ਼ਰਵੇਟਿਵ ਪਾਰਟੀ ਸੱਤਾ ਵਿਚ ਹੈ। ਬ੍ਰਿਟਿਸ਼ ਮੀਡੀਆ ਫਾਈਨੈਂਸ਼ੀਅਲ ਟਾਈਮਜ਼ ਮੁਤਾਬਕ ਬ੍ਰਿਟੇਨ 'ਚ ਕੀਤੇ ਜਾ ਰਹੇ ਵੱਖ-ਵੱਖ ਸਰਵੇਖਣਾਂ 'ਚ ਲੇਬਰ ਪਾਰਟੀ ਸਭ ਤੋਂ ਅੱਗੇ ਹੈ। ਮਾਰਚ ਵਿੱਚ ਇੱਕ ਇਪਸੋਸ ਪੋਲ ਵਿੱਚ ਸੁਨਕ ਨੂੰ 38 ਰੇਟਿੰਗ ਦਿੱਤੀ ਗਈ ਸੀ, ਜੋ ਕਿ ਸਭ ਤੋਂ ਖਰਾਬ ਰੇਟਿੰਗ ਸੀ। ਬ੍ਰਿਟੇਨ ਦੇ ਹਾਊਸ ਆਫ ਕਾਮਨਜ਼ (ਲੋਅਰ ਹਾਊਸ) ਵਿੱਚ ਕੁੱਲ 650 ਸੀਟਾਂ ਹਨ। ਕਿਸੇ ਪਾਰਟੀ ਨੂੰ ਸਰਕਾਰ ਬਣਾਉਣ ਲਈ 326 ਸੀਟਾਂ ਚਾਹੀਦੀਆਂ ਹਨ। ਅਪ੍ਰੈਲ ਵਿੱਚ, ਇੱਕ YouGov ਪੋਲ ਨੇ ਸੁਝਾਅ ਦਿੱਤਾ ਸੀ ਕਿ 2025 ਦੀਆਂ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਸਿਰਫ 155 ਸੀਟਾਂ ਮਿਲਣਗੀਆਂ, ਜਦੋਂ ਕਿ 2019 ਵਿੱਚ, ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ 365 ਸੀਟਾਂ ਜਿੱਤੀਆਂ ਸਨ। ਇਸ ਦੇ ਨਾਲ ਹੀ ਇਸ ਪੋਲ 'ਚ ਵਿਰੋਧੀ ਲੇਬਰ ਪਾਰਟੀ ਨੇ 403 ਸੀਟਾਂ ਹਾਸਲ ਕਰਨ ਦਾ ਦਾਅਵਾ ਕੀਤਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Inder Prajapati

Content Editor

Related News