ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਵਿਰੋਧੀ ਪਾਰਟੀ ਨੇ ਸ਼ੁਰੂ ਕੀਤਾ ਚੋਣ ਪ੍ਰਚਾਰ

05/23/2024 5:02:57 PM

ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਦੇ ਸਹਿਯੋਗੀ ਅਤੇ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੇ ਵੀਰਵਾਰ ਨੂੰ ਆਮ ਚੋਣਾਂ ਲਈ ਜੋਸ਼ ਨਾਲ ਪ੍ਰਚਾਰ ਸ਼ੁਰੂ ਕਰ ਦਿੱਤਾ। ਸੁਨਕ ਨੇ ਸਿਰਫ਼ ਛੇ ਹਫ਼ਤਿਆਂ ਬਾਅਦ 4 ਜੁਲਾਈ ਨੂੰ ਦੇਸ਼ ਵਿੱਚ ਆਮ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ, ਜਿਸ ਤੋਂ ਇੱਕ ਦਿਨ ਪਹਿਲਾਂ ਭਾਰਤੀ ਮੂਲ ਦੇ ਨੇਤਾ ਸੁਨਕ (44) ਨੇ ਬੁੱਧਵਾਰ ਸ਼ਾਮ ਬਾਰਿਸ਼ ਦੌਰਾਨ 10 ਡਾਊਨਿੰਗ ਸਟ੍ਰੀਟ ਦੀਆਂ ਪੌੜੀਆਂ ਤੋਂ ਆਪਣੇ ਭਾਸ਼ਣ ਨਾਲ ਦੇਸ਼ ਦੇ ਸਿਆਸੀ ਹਲਕਿਆਂ ਵਿਚ ਹਲਚਲ ਪੈਦਾ ਕਰ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਦੇ ਵਿਰੋਧ ਤੋਂ ਡਰੇ PM ਸੁਨਕ, ਗ੍ਰੈਜੂਏਟ ਰੂਟ ਵੀਜ਼ਾ ਨਹੀਂ ਹੋਵੇਗਾ ਰੱ

ਪ੍ਰਧਾਨ ਮੰਤਰੀ ਨੇ ਚੋਣਾਂ ਲਈ  “ਸਪੱਸ਼ਟ ਯੋਜਨਾ, ਦਲੇਰ ਕਦਮ, ਸੁਰੱਖਿਅਤ ਭਵਿੱਖ” ਦਾ ਨਾਅਰਾ ਦਿੱਤਾ ਹੈ:। ਉਸਨੇ ਪੂਰਬੀ ਲੰਡਨ ਵਿੱਚ ਇੱਕ ਮੁਹਿੰਮ ਦਾ ਆਗਾਜ਼ ਕੀਤਾ। ਉਸ ਨੇ ਕਿਹਾ,"ਮੈਂ ਅਗਲੇ ਕੁਝ ਹਫ਼ਤਿਆਂ ਵਿੱਚ ਹਰ ਵੋਟ ਲਈ ਸੰਘਰਸ਼ ਕਰਾਂਗਾ।" ਬਾਰਿਸ਼ ਵਿੱਚ ਭਿੱਜਦੇ ਹੋਏ ਚੋਣਾਂ ਦੀ ਘੋਸ਼ਣਾ ਕਰਨ ਦਾ ਕਾਰਨ ਪੁੱਛੇ ਜਾਣ 'ਤੇ ਸੁਨਕ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਉਹ ਪ੍ਰਤੀਕੂਲ ਸਮੇਂ ਵਿਚ ਪਿੱਛੇ ਹਟਣ ਵਾਲਾ ਨਹੀਂ ਹੈ। ਉਸ ਨੇ ਕਿਹਾ," ਮੈਂ ਆਪਣੇ ਦੇਸ਼ ਦੀਆਂ ਪਰੰਪਰਾਵਾਂ ਵਿੱਚ ਬਹੁਤ ਵਿਸ਼ਵਾਸ ਰੱਖਦਾਂ ਹਾਂ ਅਤੇ ਜਦੋਂ ਪ੍ਰਧਾਨ ਮੰਤਰੀ ਅਜਿਹੇ ਮਹੱਤਵਪੂਰਨ ਬਿਆਨ ਦਿੰਦੇ ਹਨ, ਤਾਂ ਉਹ ਡਾਊਨਿੰਗ ਸਟ੍ਰੀਟ ਦੀਆਂ ਪੌੜੀਆਂ ਤੋਂ ਅਜਿਹਾ ਕਰਦੇ ਹਨ, ਭਾਵੇਂ ਮੀਂਹ ਹੋਵੇ ਜਾਂ ਤੇਜ਼ ਧੁੱਪ। ਮੈਂ ਉਨ੍ਹਾਂ ਪਰੰਪਰਾਵਾਂ 'ਚ ਵਿਸ਼ਵਾਸ ਕਰਦਾ ਹਾਂ ਅਤੇ ਇਸ ਲਈ ਮੈਂ ਅਜਿਹਾ ਕੀਤਾ।'' ਵਿਰੋਧੀ ਲੇਬਰ ਪਾਰਟੀ ਦੇ ਨੇਤਾ ਸਟਾਰਮਰ ਨੇ 'ਤਬਦੀਲੀ' ਸ਼ਬਦ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਉਸਨੇ ਕਿਹਾ, “4 ਜੁਲਾਈ ਨੂੰ, ਤੁਹਾਡੇ ਕੋਲ ਇੱਕ ਵਿਕਲਪ ਹੈ। ਅਸੀਂ ਮਿਲ ਕੇ ਹਫੜਾ-ਦਫੜੀ ਨੂੰ ਰੋਕ ਸਕਦੇ ਹਾਂ। "ਅਸੀਂ ਬ੍ਰਿਟੇਨ ਨੂੰ ਦੁਬਾਰਾ ਬਣਾਉਣਾ ਸ਼ੁਰੂ ਕਰ ਸਕਦੇ ਹਾਂ ਅਤੇ ਆਪਣੇ ਦੇਸ਼ ਨੂੰ ਬਦਲ ਸਕਦੇ ਹਾਂ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News