21 ਬੱਚਿਆਂ ਦੀ ਮਾਂ ਬਣ ਚੁੱਕੀ ਇਹ ਮਹਿਲਾ ਫਿਰ ਹੋਈ ਗਰਭਵਤੀ!

Monday, Oct 21, 2019 - 03:40 PM (IST)

21 ਬੱਚਿਆਂ ਦੀ ਮਾਂ ਬਣ ਚੁੱਕੀ ਇਹ ਮਹਿਲਾ ਫਿਰ ਹੋਈ ਗਰਭਵਤੀ!

ਲੰਡਨ (ਬਿਊਰੋ)— ਬ੍ਰਿਟੇਨ ਦੀ ਸੁਪਰਮੌਮ ਦੇ ਨਾਮ ਨਾਲ ਮਸ਼ਹੂਰ ਇਕ ਮਹਿਲਾ 22ਵੀਂ ਵਾਰ ਮਾਂ ਬਣਨ ਦੀ ਤਿਆਰੀ ਵਿਚ ਹੈ। 44 ਸਾਲ ਦੀ ਸਿਊ ਰੈਡਫੋਰਡ ਅਤੇ ਉਸ ਦੇ 48 ਸਾਲ ਦੇ ਪਤੀ ਨੋਏਲ ਦੇ ਪਰਿਵਾਰ ਨੂੰ ਬ੍ਰਿਟੇਨ ਦਾ ਸਭ ਤੋਂ ਵੱਡਾ ਪਰਿਵਾਰ ਮੰਨਿਆ ਜਾਂਦਾ ਹੈ।

PunjabKesari

ਇਕ ਯੂ-ਟਿਊਬ ਵੀਡੀਓ ਵਿਚ ਸਿਊ ਨੇ ਅਲਟਰਾਸਾਊਂਡ ਦੀ ਰਿਪੋਰਟ ਦਿਖਾਉਂਦਿਆਂ ਗਰਭਵਤੀ ਹੋਣ ਦਾ ਐਲਾਨ ਕੀਤਾ। ਸਿਊ ਦਾ ਪਰਿਵਾਰ ਬ੍ਰਿਟੇਨ ਦੇ ਮੋਰੇਕੈਮਬੇ ਵਿਚ ਰਹਿੰਦਾ ਹੈ। ਪਿਛਲੀ ਵਾਰ ਸਿਊ ਨੇ 2018 ਵਿਚ 21ਵੇਂ ਬੱਚੇ ਨੂੰ ਜਨਮ ਦਿੱਤਾ ਸੀ। ਸਿਊ ਨੇ ਦੱਸਿਆ ਕਿ ਉਹ 15 ਹਫਤੇ ਦੀ ਗਰਭਵਤੀ ਹੈ। ਉਸ ਨੂੰ ਆਸ ਹੈ ਕਿ ਇਸ ਵਾਰ ਉਹ ਮੁੰਡੇ ਨੂੰ ਜਨਮ ਦੇਣ ਵਾਲੀ ਹੈ। ਸਿਊ ਨੇ ਕਿਹਾ,''ਜੇਕਰ ਇਸ ਵਾਰ ਉਸ ਦੇ ਮੁੰਡਾ ਹੁੰਦਾ ਹੈ ਤਾਂ ਉਨ੍ਹਾਂ ਦੇ ਬੱਚਿਆਂ ਵਿਚ 11 ਮੁੰਡੇ ਅਤੇ 11 ਕੁੜੀਆਂ ਹੋ ਜਾਣਗੀਆਂ।''

PunjabKesari

ਸਿਊ ਦੇ ਇੰਨੇ ਵੱਡੇ ਪਰਿਵਾਰ ਦਾ ਖਰਚਾ ਪਰਿਵਾਰਕ ਬੇਕਰੀ ਬਿਜ਼ਨੈੱਸ ਨਾਲ ਚੱਲਦਾ ਹੈ। 10 ਕਮਰਿਆਂ ਵਾਲੇ ਘਰ ਵਿਚ ਸਾਰਾ ਪਰਿਵਾਰ ਰਹਿੰਦਾ ਹੈ। ਉਂਝ 9ਵੇਂ ਬੱਚੇ ਦੇ ਜਨਮ ਦੇ ਬਾਅਦ ਨੋਏਲ ਨੇ ਨਸਬੰਦੀ ਕਰਵਾ ਲਈ ਸੀ ਪਰ ਬਾਅਦ ਵਿਚ ਹੋਰ ਬੱਚਿਆਂ ਦੀ ਇੱਛਾ ਕਾਰਨ ਉਨ੍ਹਾਂ ਨੇ ਦੁਬਾਰਾ ਸਰਜਰੀ ਕਰਵਾਈ। ਪਿਛਲੇ ਸਾਲ ਨਵੰਬਰ ਵਿਚ ਜੋੜੇ ਦੀ ਇਕ ਬੇਟੀ ਹੋਈ ਸੀ। ਸਭ ਤੋਂ ਵੱਡੇ ਬੱਚੇ ਕ੍ਰਿਸ ਅਤੇ ਸੋਫੀ ਪਰਿਵਾਰ ਤੋਂ ਵੱਖਰੇ ਰਹਿੰਦੇ ਹਨ ਪਰ ਬਾਕੀ ਬੱਚੇ ਇਕੱਠੇ ਰਹਿੰਦੇ ਹਨ। ਸਿਊ ਅਤੇ ਨੋਏਲ ਦਾਦਾ-ਦਾਦੀ ਵੀ ਬਣ ਚੁੱਕੇ ਹਨ। ਉਨ੍ਹਾਂ ਦੀ ਬੇਟੀ ਸੋਫੀ ਤਿੰਨ ਬੱਚਿਆਂ ਦੀ ਮਾਂ ਹੈ।


author

Vandana

Content Editor

Related News