ਬ੍ਰਿਟੇਨ ਦੇ ਰਾਜਕੁਮਾਰ ਹੈਰੀ ਬਣੇ ਸ਼ੈਫ, ਬੱਚਿਆ ਨੂੰ ਖਵਾਇਆ ਪਾਸਤਾ

02/17/2018 3:13:31 PM

ਲੰਡਨ (ਏਜੰਸੀ)- ਬ੍ਰਿਟੇਨ ਦੇ ਰਾਜਕੁਮਾਰ ਹੈਰੀ ਨੂੰ ਦੁਨੀਆ ਘੁੰਮਣਾ ਅਤੇ ਚੈਰਿਟੀ ਕਰਨਾ ਬਹੁਤ ਪਸੰਦ ਹੈ, ਬੱਚਿਆਂ ਵਿਚ ਪ੍ਰਿੰਸ ਨੂੰ ਕਈ ਵਾਰ ਦੇਖਿਆ ਜਾ ਚੁੱਕਾ ਹੈ, ਜਿਸ ਵਿਚ ਉਹ ਬੱਚਿਆਂ ਨਾਲ ਮਸਤੀ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ। ਉਨ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪ੍ਰਿੰਸ ਹੈਰੀ ਦੀ ਅਜਿਹੀ ਤਸਵੀਰ ਅਤੇ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਉਹ ਬੱਚਿਆਂ ਨੂੰ ਪਾਸਤਾ ਬਣਾ ਕੇ ਖਵਾ ਰਹੇ ਹਨ।
 


ਦਰਅਸਲ ਵਾਇਰਲ ਵਿਜ਼ੁਅਲਸ ਨਾਰਥ ਵੈਸਟ ਲੰਡਨ ਦੇ ਰਾਉਂਡ ਯੂਥ ਸੈਂਟਰ ਵਿਚ ਪ੍ਰਿੰਸ ਹੈਰੀ ਦੇ ਪਹੁੰਚਣ ਦੌਰਾਨ ਦੀ ਹੈ। ਪ੍ਰਿੰਸ ਹੈਰੀ ਨੇ ਇਥੇ ਬੱਚਿਆਂ ਨਾਲ ਕਾਫੀ ਸਮਾਂ ਬਿਤਾਇਆ। ਬੱਚਿਆਂ ਨੂੰ ਸਕੂਲ ਬ੍ਰੇਕ ਦੌਰਾਨ ਮੁਫਤ ਭੋਜਨ ਮੁਹੱਈਆ ਕਰਵਾਉਣ ਵਾਲੀ ਇਕ ਮੁਹਿੰਮ ਤਹਿਤ ਪ੍ਰਿੰਸ ਨੇ ਆਪਣੇ ਹੱਥਾਂ ਨਾਲ ਪਾਸਤਾ ਬਣਾਇਆ। ਰਿਪੋਰਟ ਮੁਤਾਬਕ, ਪ੍ਰਿੰਸ ਨੇ ਬੱਚਿਆਂ ਨੂੰ ਪਾਸਤਾ ਖਵਾਇਆ। ਇਸ ਦੌਰਾਨ ਪ੍ਰਿੰਸ ਨੇ ਬੱਚਿਆਂ ਨਾਲ ਕਾਫੀ ਮਸਤੀ ਵੀ ਕੀਤੀ। ਦੱਸ ਦਈਏ ਕਿ ਪ੍ਰਿੰਸ ਦਾ ਇਹ ਦੌਰਾਨ ਲੋਕਾਂ ਦੀ ਮਦਦ ਕਰਨ ਵਾਲੀ ਭਾਈਚਾਰਕ ਸੰਸਥਾਵਾਂ ਨੂੰ ਸਪੋਰਟ ਕਰਨ ਲਈ ਸੀ ਜਿਸ ਤਹਿਤ ਜਨਹਿਤ ਲਈ ਜ਼ਿਆਦਾ ਤੋਂ ਜ਼ਿਆਦਾ ਸੰਸਾਧਨ ਜੁਟਾਏ ਜਾ ਸਕਣ।


Related News