ਚੌਥੀ ਵਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਚੰਦਰਬਾਬੂ ਨਾਇਡੂ
Wednesday, Jun 12, 2024 - 12:51 PM (IST)
ਅਮਰਾਵਤੀ- ਤੇਲਗੂ ਦੇਸ਼ਮ ਪਾਰਟੀ (TDP) ਦੇ ਮੁਖੀ ਐਨ. ਚੰਦਰਬਾਬੂ ਨਾਇਡੂ ਨੇ ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਇਹ ਉਨ੍ਹਾਂ ਦਾ ਚੌਥਾ ਕਾਰਜਕਾਲ ਹੋਵੇਗਾ। ਜਨਸੇਨਾ ਦੇ ਮੁਖੀ ਅਤੇ ਅਭਿਨੇਤਾ ਪਵਨ ਕਲਿਆਣ ਨੇ ਨਾਇਡੂ ਕੈਬਨਿਟ 'ਚ ਮੰਤਰੀ ਵਜੋਂ ਸਹੁੰ ਚੁੱਕੀ। ਚੰਦਰਬਾਬੂ ਨਾਇਡੂ ਦੇ ਪੁੱਤਰ ਨਾਰਾ ਲੋਕੇਸ਼ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਆਂਧਰਾ ਪ੍ਰਦੇਸ਼ ਦੇ ਰਾਜਪਾਲ ਐਸ ਅਬਦੁਲ ਨਜ਼ੀਰ ਨੇ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਸਹੁੰ ਚੁਕਾਈ।
ਇਹ ਵੀ ਪੜ੍ਹੋ- ਕਦੇ ਸਾਈਕਲਾਂ ਨੂੰ ਪੰਕਚਰ ਲਾਉਂਦੇ ਸਨ ਵਰਿੰਦਰ ਕੁਮਾਰ ਖਟੀਕ, ਹੁਣ ਮੋਦੀ ਸਰਕਾਰ 3.0 'ਚ ਬਣੇ ਕੇਂਦਰੀ ਮੰਤਰੀ
ਵਿਜੇਵਾੜਾ ਕੇਸਰਪੱਲੀ ਪਾਰਕ 'ਚ ਹੋਏ ਸਹੁੰ ਚੁੱਕ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਜੇ.ਪੀ.ਨੱਡਾ, ਕੇਂਦਰੀ ਮੰਤਰੀ ਚਿਰਾਗ ਪਾਸਵਾਨ, ਤੇਲੰਗਾਨਾ ਭਾਜਪਾ ਨੇਤਾ ਜੀ. ਕਿਸ਼ਨ ਰੈੱਡੀ, ਰਾਮਦਾਸ ਅਠਾਵਲੇ, NCP ਨੇਤਾ ਪ੍ਰਫੁੱਲ ਪਟੇਲ, ਸਾਬਕਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਨਿਤਿਨ ਗਡਕਰੀ, ਅਨੁਪ੍ਰਿਆ ਪਟੇਲ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੋਂ ਇਲਾਵਾ ਅਦਾਕਾਰ ਚਿਰੰਜੀਵ ਅਤੇ ਰਜਨੀਕਾਂਤ ਨੇ ਵੀ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ- ਜਾਣੋ ਕੌਣ ਹਨ ਉਹ 7 ਮਹਿਲਾ ਮੰਤਰੀ, ਜਿਨ੍ਹਾਂ ਨੂੰ ਮੋਦੀ ਕੈਬਨਿਟ 'ਚ ਮਿਲੀ ਥਾਂ
ਦੱਸ ਦੇਈਏ ਕਿ ਤੇਲੁਗੂ ਦੇਸ਼ਮ ਪਾਰਟੀ (TDP) ਮੁਖੀ ਚੰਦਰਬਾਬੂ ਨਾਇਡੂ ਚੌਥੀ ਵਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। 2024 ਦੀਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿਚ TDP ਨੂੰ ਭਾਰੀ ਬਹੁਮਤ ਮਿਲਿਆ। ਵਿਧਾਨ ਸਭਾ ਵਿਚ TDP ਨੇ 135 ਅਤੇ ਜਨਸੇਨਾ ਪਾਰਟੀ ਨੇ 21 ਸੀਟਾਂ ਜਿੱਤ ਕੇ ਇਤਿਹਾਸਲ ਰਚ ਦਿੱਤਾ। 2019 ਵਿਚ TDP ਨੇ ਆਂਧਰਾ ਲਈ ਵਿਸ਼ੇਸ਼ ਦਰਜੇ ਦੀ ਮੰਗ ਕਰਦਿਆਂ NDA ਤੋਂ ਵੱਖ ਹੋ ਗਿਆ। ਆਂਧਰਾ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ TDP ਹਾਰ ਗਈ ਹੈ। ਪਾਰਟੀ 175 'ਚੋਂ ਸਿਰਫ਼ 23 ਸੀਟਾਂ 'ਤੇ ਹੀ ਸਿਮਟ ਗਈ। ਲੋਕ ਸਭਾ ਵਿਚ ਇਸ ਦੇ ਮੈਂਬਰਾਂ ਦੀ ਗਿਣਤੀ 3 ਰਹਿ ਗਈ। ਸਤੰਬਰ 2023 ਵਿਚ ਜਗਨ ਮੋਹਨ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਨਾਇਡੂ 52 ਦਿਨਾਂ ਤੱਕ ਜੇਲ੍ਹ ਵਿਚ ਰਹੇ। ਉਦੋਂ ਲੱਗਦਾ ਸੀ ਕਿ TDP ਹੁਣ ਇਤਿਹਾਸ ਦੇ ਪੰਨਿਆਂ ਵਿਚ ਰਹਿ ਜਾਵੇਗੀ।
ਇਹ ਵੀ ਪੜ੍ਹੋ- ਤੀਜੀ ਵਾਰ ਲਗਾਤਾਰ PM ਬਣਨ ਦਾ ਖਿਤਾਬ ਮੋਦੀ ਦੇ ਨਾਂ, ਦੇਸ਼ ’ਚ ਨਹਿਰੂ ਤੋਂ ਬਾਅਦ ਬਣੇ ਦੂਜੇ ਅਜਿਹੇ ਨੇਤਾ
ਨਵੰਬਰ ਵਿਚ ਆਪਣੀ ਰਿਹਾਈ ਤੋਂ ਬਾਅਦ ਨਾਇਡੂ ਨੇ ਸਹੁੰ ਚੁੱਕੀ ਕਿ ਹੁਣ ਉਹ ਪੂਰਨ ਬਹੁਮਤ ਪ੍ਰਾਪਤ ਕਰਨ ਤੋਂ ਬਾਅਦ ਹੀ ਵਿਧਾਨ ਸਭਾ ਵਿਚ ਦਾਖਲ ਹੋਣਗੇ। ਉਹ 2024 ਦੀਆਂ ਚੋਣਾਂ ਵਿਚ NDA ਵਿਚ ਵਾਪਸ ਆ ਗਏ ਸਨ। ਉਨ੍ਹਾਂ ਨੇ ਪਵਨ ਕਲਿਆਣ ਦੀ ਜਨਸੇਨਾ ਅਤੇ ਭਾਜਪਾ ਨਾਲ ਚੋਣ ਗਠਜੋੜ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e