ਸ਼੍ਰੀਲੰਕਾ ਦੇ ਮੰਤਰੀ ਨੇ LTTE ਨੂੰ ਪਾਬੰਦੀਸ਼ੁਦਾ ਸੂਚੀ ਵਿੱਚ ਰੱਖਣ ਦੇ ਬ੍ਰਿਟੇਨ ਦੇ ਫੈਸਲੇ ਦੀ ਕੀਤੀ ਸ਼ਲਾਘਾ
Monday, Jun 24, 2024 - 04:40 PM (IST)
ਕੋਲੰਬੋ (ਭਾਸ਼ਾ) - ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਇਲਮ (ਐਲਟੀਟੀਈ) ਨੂੰ ਪਾਬੰਦੀਸ਼ੁਦਾ ਸੂਚੀ ਵਿਚ ਰੱਖਣ ਦੇ ਬ੍ਰਿਟੇਨ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਇਹ ਕਦਮ ਸਾਬਕਾ ਹਥਿਆਰਬੰਦ ਸਮੂਹ ਦੇ ਆਪਣੇ ਪ੍ਰਭਾਵ ਦਾ ਪ੍ਰਤੀਬਿੰਬ ਹੈ। ਟਾਪੂ ਦੇਸ਼ ਇਸ ਨੂੰ ਮੁੜ ਸੁਰਜੀਤ ਕਰਨ ਦੀ ਹਰ ਸਾਜ਼ਿਸ਼ ਨੂੰ ਨਾਕਾਮ ਕਰੇਗਾ।
ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਵਿੱਚ ਸਾਬਰੀ ਨੇ ਕਿਹਾ ਕਿ ਲਿੱਟੇ ਇੰਟਰਨੈਸ਼ਨਲ ਨੈਟਵਰਕ ਦੀ ਦ੍ਰਿਸ਼ਟੀਕੌਣ ਅਤੇ ਰਣਨੀਤੀ ਵਿਦੇਸ਼ੀ ਸਰਕਾਰਾਂ ਨੂੰ ਇਸ ਪਾਬੰਦੀ ਨੂੰ ਰੱਦ ਕਰਨਵਾਉਣਾ ਹੈ ਤਾਂ ਜੋ ਉਹ ਇਸ ਸਮੂਹ ਨੂੰ ਇੱਕ ਵਾਰ ਫਿਰ ਤੋਂ ਸਥਾਪਿਤ ਕਰ ਸਕਣ। ਸਾਬਰੀ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਸ਼੍ਰੀਲੰਕਾ ਦੇ ਲਿੱਟੇ ਨੂੰ ਪਾਬੰਦੀਸ਼ੁਦਾ ਸੂਚੀ ਵਿੱਚ ਰੱਖਣ ਦੇ ਬ੍ਰਿਟਿਸ਼ ਅਧਿਕਾਰੀਆਂ ਦੇ ਫੈਸਲੇ ਨੇ ਸ਼੍ਰੀਲੰਕਾ ਵਿੱਚ ਆਪਣੇ ਆਪ ਨੂੰ ਦੁਬਾਰਾ ਸਥਾਪਿਤ ਕਰਨ ਦੀਆਂ ਸਮੂਹ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿੱਤਾ ਹੈ।
ਉਸਨੇ ਕਿਹਾ "ਲਿੱਟੇ ਦੇ ਅੰਤਰਰਾਸ਼ਟਰੀ ਨੈਟਵਰਕ ਦਾ ਦ੍ਰਿਸ਼ਟੀਕੌਣ ਅਤੇ ਰਣਨੀਤੀ ਵਿਦੇਸ਼ੀ ਸਰਕਾਰਾਂ ਨੂੰ ਇਸ 'ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣ ਲਈ ਮਜਬੂਰ ਕਰਨਾ ਹੈ, ਤਾਂ ਜੋ ਉਹ ਐਲਟੀਟੀਈ ਨੂੰ ਮੁੜ ਸਥਾਪਿਤ ਕਰ ਸਕਣ" । ਬ੍ਰਿਟੇਨ ਦੇ ਪਾਬੰਦੀਸ਼ੁਦਾ ਸੰਗਠਨ ਅਪੀਲ ਕਮਿਸ਼ਨ ਨੇ ਲਿੱਟੇ 'ਤੇ ਪਾਬੰਦੀ ਹਟਾਉਣ ਦੇ ਖਿਲਾਫ ਫੈਸਲਾ ਸੁਣਾਇਆ ਹੈ। ਇਸ ਸਬੰਧੀ 21 ਜੂਨ ਨੂੰ ਐਲਾਨ ਕੀਤਾ ਗਿਆ ਸੀ। LTTE ਸ਼੍ਰੀਲੰਕਾ, ਭਾਰਤ, ਬ੍ਰਿਟੇਨ, ਅਮਰੀਕਾ, ਕੈਨੇਡਾ, ਮਲੇਸ਼ੀਆ ਅਤੇ ਯੂਰਪੀ ਸੰਘ ਦੇ ਦੇਸ਼ਾਂ ਵਿੱਚ ਪਾਬੰਦੀਸ਼ੁਦਾ ਹੈ।