ਫਰਾਂਸ 'ਚ 1000 ਸਾਲ ਪੁਰਾਣੀ ਚਰਚ 'ਚ ਲੱਗੀ ਭਿਆਨਕ ਅੱਗ (Video)

Thursday, Jul 18, 2024 - 12:44 AM (IST)

ਪੈਰਿਸ : ਫਰਾਂਸ 'ਚ ਹਜ਼ਾਰ ਸਾਲ ਪੁਰਾਣੇ ਨੋਟਰੇ ਡੇਮ ਕੈਥੇਡ੍ਰਲ ਚਰਚ ਵਿਚ ਭਿਆਨਕ ਅੱਗ ਲੱਗ ਗਈ। ਫਰਾਂਸ ਦੇ ਸ਼ਹਿਰ ਰੌਏਨ ਵਿਚ 33 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ 63 ਫਾਇਰ ਫਾਈਟਰਜ਼ ਘਟਨਾ ਸਥਾਨ 'ਤੇ ਮੌਜੂਦ ਸਨ। 1000 ਸਾਲ ਪੁਰਾਣੀ ਇਹ ਚਰਚ ਕਲਾਉਡ ਮੋਨੇਟ ਦੀ ਮਨਪਸੰਦ ਚਰਚ ਸੀ, ਜਿਸ ਨੇ 19ਵੀਂ ਸਦੀ ਵਿਚ ਇਸ ਨੂੰ ਕਈ ਵਾਰ ਪੇਂਟ ਕੀਤਾ ਸੀ।

ਇਸ ਤੋਂ ਪਹਿਲਾਂ ਵੀ 2019 'ਚ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਸਥਿਤ ਨੋਟਰੇ ਡੇਮ ਕੈਥੇਡ੍ਰਲ 'ਚ ਅੱਗ ਲੱਗ ਗਈ ਸੀ ਅਤੇ ਇਸੇ ਕਾਰਨ ਕੈਥੇਡ੍ਰਲ ਦਾ ਸਿਖਰ ਪੂਰੀ ਤਰ੍ਹਾਂ ਸੜ ਗਿਆ ਸੀ। ਫਾਇਰ ਫਾਈਟਰਜ਼ ਨੇ 15 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਸੀ।

ਨੋਟਰੇ-ਡੇਮ ਡੇ ਪੈਰਿਸ (NDDP) ਚਰਚ ਦੀ ਛੱਤ ਅਤੇ ਸਿਰੇ ਦਾ ਇਕ ਵੱਡਾ ਹਿੱਸਾ ਸ਼ੀਸ਼ੇ ਦਾ ਬਣਿਆ ਹੋਇਆ ਸੀ ਅਤੇ ਇਕ ਅਧਿਐਨ ਮੁਤਾਬਕ ਅੱਗ ਦੌਰਾਨ 150 ਕਿਲੋਗ੍ਰਾਮ ਸ਼ੀਸ਼ਾ ਫੈਲ ਗਿਆ, ਜਦੋਂਕਿ ਦੂਜੇ ਅਧਿਐਨ ਵਿਚ ਅਨੁਮਾਨ ਲਾਇਆ ਗਿਆ ਸੀ ਕਿ ਚਰਚ ਦੇ 1 ਕਿਲੋਮੀਟਰ ਦੇ ਅੰਦਰ 1 ਟਨ ਸ਼ੀਸ਼ਾ ਡਿੱਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DILSHER

Content Editor

Related News