ਘਰ ਦੇ ਕਲੇਸ਼ ਨੇ ਉਜਾੜਿਆ ਪਰਿਵਾਰ, ਭਰਾ ਨੇ ਆਪਣੇ ਆਪ ਨੂੰ ਲਾਈ ਅੱਗ

Wednesday, Aug 28, 2024 - 06:20 PM (IST)

ਘਰ ਦੇ ਕਲੇਸ਼ ਨੇ ਉਜਾੜਿਆ ਪਰਿਵਾਰ, ਭਰਾ ਨੇ ਆਪਣੇ ਆਪ ਨੂੰ ਲਾਈ ਅੱਗ

ਅੰਮ੍ਰਿਤਸਰ (ਬਿਊਰੋ)- ਅੰਮ੍ਰਿਤਸਰ 'ਚ ਨਵਾਂ ਕੋਟ ਇਲਾਕੇ ਵਿਚ ਘਰੇਲੂ ਕਲੇਸ਼ ਤੋਂ ਚਲਦੇ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਦੀ ਪਤਨੀ ਨੇ ਦੱਸਿਆ ਕਿ ਉਹ ਪਿਛਲੇ 20-22 ਸਾਲ ਤੋਂ ਨਵਾਂਕੋਟ ਇਲਾਕੇ ਵਿੱਚ ਰਹਿ ਰਹੇ ਹਨ ਪਰ ਕੁਝ ਦਿਨਾਂ ਤੋਂ ਉਸ ਦੀ ਨਨਾਣ ਜਦੋਂ ਤੋਂ ਉਨ੍ਹਾਂ ਦੇ ਘਰ ਆਈ ਹੈ ਉਦੋਂ ਤੋਂ ਹੀ ਉਨ੍ਹਾਂ ਦੇ ਘਰ ਘਰੇਲੂ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਉਸ ਨੇ ਦੱਸਿਆ ਕਿ ਆਏ ਦਿਨ ਹੀ ਬੋਲ ਬੁਲਾਵਾ ਤੇ ਝਗੜਾ ਹੁੰਦਾ ਰਹਿੰਦਾ ਹੈ ਅਤੇ ਅੱਜ ਵੀ ਮੇਰੀ ਨਨਾਨ ਨੇ ਸਵੇਰੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਦੁਖੀ ਹੋ ਕੇ ਮੇਰੇ ਪਤੀ ਵੱਲੋਂ ਖੁਦ ਨੂੰ ਅੱਗ ਲਗਾ ਲਈ ਹੈ। ਪੀੜਤ ਵਿਅਕਤੀ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਆੜ੍ਹਤੀਏ 'ਤੇ ਤਾਬੜਤੋੜ ਫਾਇਰਿੰਗ

ਦੂਜੇ ਪਾਸੇ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਪਿਛਲੇ 20-22 ਸਾਲ ਤੋਂ ਨਵਾਂਕੋਟ ਇਲਾਕੇ ਵਿੱਚ ਰਹਿ ਰਿਹਾ ਹੈ ਤੇ ਇਹਨਾਂ ਦਾ ਆਪਸੀ ਭੈਣ-ਭਰਾਵਾਂ ਦਾ ਝਗੜਾ ਹੈ, ਜਿਸ ਤੋਂ ਦੁਖੀ ਹੋ ਕੇ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਗਾਈ ਹੈ। ਮੁਹੱਲਾ ਵਾਸੀਆਂ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਇਹਨਾਂ ਭੈਣ-ਭਰਾਵਾਂ ਦੇ ਝਗੜੇ ਦਾ ਫੈਸਲਾ ਉਹ ਕਰਵਾ ਚੁੱਕੇ ਹਨ। ਅੱਜ ਫਿਰ ਤੋਂ ਇਹਨਾਂ ਦੋਵਾਂ ਭੈਣ-ਭਰਾਵਾਂ ਦਾ ਆਪਸ 'ਚ ਝਗੜਾ ਹੋਇਆ ਜਿਸ ਤੋਂ ਬਾਅਦ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਗਾਈ।

ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ

ਇਸ ਸਾਰੇ ਮਾਮਲੇ ਵਿੱਚ ਜਦੋਂ ਅੱਗ ਨਾਲ ਝੁਲਸੇ ਵਿਅਕਤੀ ਦੀ ਭੈਣ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਬੈਂਗਲੋਰ ਦੀ ਰਹਿਣ ਵਾਲੀ ਹੈ ਅਤੇ ਮੇਰਾ ਭਰਾ ਆਪਣੀ ਮੰਮੀ ਨੂੰ ਚੰਗੀ ਤਰੀਕੇ ਨਹੀਂ ਰੱਖਦਾ ਹੈ, ਜਿਸ ਕਰਕੇ ਉਹ ਅੰਮ੍ਰਿਤਸਰ ਨਾਵਾਂ ਕੋਟ ਆਪਣੇ ਘਰ ਆਈ ਹੈ। ਉਸ ਨੇ ਦੱਸਿਆ ਜਦੋਂ ਉਹ ਇਸ ਸਬੰਧੀ ਆਪਣੇ ਭਰਾ ਨਾਲ ਗੱਲ ਕਰਦੀ ਸੀ ਅਤੇ ਉਸਦਾ ਭਰਾ ਹੀ ਉਸ ਨਾਲ ਝਗੜਾ ਕਰਨ ਲੱਗ ਜਾਂਦਾ ਸੀ । ਜਿਸ ਕਾਰਨ ਅੱਜ ਉਸਨੇ ਖੁਦ ਨੂੰ ਅੱਗ ਲਗਾਈ ਹੈ  ਅਤੇ ਇਸ ਮਾਮਲੇ 'ਚ ਮੇਰਾ ਕੋਈ ਕਸੂਰ ਨਹੀਂ ਹੈ। ਮੈਂ ਸਿਰਫ ਆਪਣੀ ਮਾਂ ਦੀ ਚੰਗੀ ਦੇਖ-ਰੇਖ ਲਈ ਆਪਣੇ ਭਰਾ ਅੱਗੇ ਬੇਨਤੀ ਕਰਨ ਆਈ ਹਾਂ।

ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇ ਚੂਹਿਆਂ ਦੀ ਲੈਂਡਿੰਗ, ਦੇਖੋ ਹੈਰਾਨ ਕਰਨ ਵਾਲੀ ਵੀਡੀਓ

ਇਸ ਸਬੰਧੀ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਥੋੜੀ ਦੇਰ ਪਹਿਲਾਂ ਸੂਚਨਾ ਮਿਲੀ ਸੀ ਕਿ ਅਜੇ ਕੁਮਾਰ ਨਾਮਕ ਵਿਅਕਤੀ ਨੇ ਖੁਦ ਨੂੰ ਅੱਗ ਲਗਾ ਦਿੱਤੀ, ਫਿਲਹਾਲ ਉਸ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਨੇ ਕਿਹਾ ਕਿ ਜ਼ਖ਼ਮੀ ਵਿਅਕਤੀ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਅਤੇ ਵਿਅਕਤੀ ਦੇ ਬਿਆਨ ਕਲਮ ਬੰਦ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News