ਪੇਪਰ ਮਿੱਲ ਦੀ ਪਈ ਪਰਾਲੀ ਨੂੰ ਅਚਾਨਕ ਲੱਗੀ ਅੱਗ, 3500 ਕੁਇੰਟਲ ਪਰਾਲੀ ਸੜ ਕੇ ਹੋਈ ਸੁਆਹ

Thursday, Aug 29, 2024 - 06:22 AM (IST)

ਹੰਬੜਾਂ (ਸਤਨਾਮ) : ਪਿੰਡ ਗੌਂਸਪੁਰ ਦੀ ਪੰਜਾਬ ਪੇਪਰ ਮਿੱਲ ਵੱਲੋਂ ਝੋਨੇ ਦੀ ਪਰਾਲੀ ਖਰੀਦ ਕੇ ਲਾਗਲੇ ਪਿੰਡ ਬੁਰਜ ਲਾਂਬੜਾ ਦੇ ਖੇਤਾਂ ’ਚ ਇਕੱਠੀ ਕਰ ਕੇ ਰੱਖੀ ਗਈ ਸੀ ਪਰ 26 ਅਗਸਤ 2024 ਦੀ ਰਾਤ ਨੂੰ ਅਚਾਨਕ ਪਰਾਲੀ ਨੂੰ ਅੱਗ ਲੱਗ ਗਈ।

ਇਸ ਦੀ ਜਾਣਕਾਰੀ ਪੰਜਾਬ ਪੇਪਰ ਮਿੱਲ ਦੇ ਮਾਲਕ ਨੇ ਦਿੰਦਿਆਂ ਦੱਸਿਆ ਕਿ ਅੱਗ ਲੱਗਣ ਦਾ ਪਤਾ ਸਾਨੂੰ ਸਵੇਰੇ ਕਰੀਬ 4 ਵਜੇ ਪਤਾ ਲੱਗਾ, ਜਦੋਂ ਕੋਈ ਕਿਸਾਨ ਪੱਠਿਆਂ ਦੀ ਭਰੀ ਟਰਾਲੀ ਸ਼ਹਿਰ ਵੇਚਣ ਲਈ ਲਿਜਾ ਸੀ ਤਾਂ ਉਸ ਨੇ ਸਾਡੀ ਫੈਕਟਰੀ ’ਚ ਅੱਗ ਲੱਗਣ ਬਾਰੇ ਜਾਣਕਾਰੀ ਦਿੱਤੀ, ਜਿਸ ਦੌਰਾਨ ਅਸੀਂ ਤੁਰੰਤ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ। ਕੁਝ ਸਮੇਂ ਬਾਅਦ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਨੇ ਅੱਗ ਨੂੰ ਬੁਝਾ ਕੇ ਹੋਰ ਨੁਕਸਾਨ ਹੋਣੋਂ ਬਚਾ ਲਿਆ।

ਪੇਪਰ ਮਿੱਲ ਦੇ ਮਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਲੱਗਣ ਕਾਰਨ ਮੇਰੀ ਕਰੀਬ 3500 ਕੁਇੰਟਲ ਪਰਾਲੀ ਸੜ ਕੇ ਸੁਆਹ ਹੋ ਗਈ, ਜਿਸ ਦੀ ਕੀਮਤ ਕਰੀਬ 7-8 ਲੱਖ ਰੁਪਏ ਬਣਦੀ ਹੈ। ਜਦੋਂ ਉਨ੍ਹਾਂ ਨੂੰ ਅੱਗ ਲੱਗਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਸਾਨੂੰ ਅੱਗ ਲੱਗਣ ਬਾਰੇ ਕੋਈ ਪਤਾ ਨਹੀਂ ਲੱਗਾ ਕਿ ਅੱਗ ਕਿਸ ਤਰ੍ਹਾਂ ਲੱਗ ਗਈ। ਉਨ੍ਹਾਂ ਨੇ ਸਰਕਾਰ ਤੋਂ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Sandeep Kumar

Content Editor

Related News