ਭਿਆਨਕ ਸੜਕ ਹਾਦਸੇ ਨੇ 2 ਘਰਾਂ ''ਚ ਵਿਛਾ''ਤੇ ਸੱਥਰ, ਮੋਟਰਸਾਈਕਲਾਂ ਦੀ ਟੱਕਰ ''ਚ 2 ਨੌਜਵਾਨਾਂ ਦੀ ਹੋਈ ਮੌਤ

Thursday, Sep 05, 2024 - 11:02 PM (IST)

ਹਠੂਰ (ਸਰਬਜੀਤ ਭੱਟੀ)- ਨੇੜਲੇ ਪਿੰਡ ਮਾਣੂੰਕੇ ਤੋਂ ਭੰਮੀਪੁਰਾ ਕਲਾਂ ਨੂੰ ਜਾਂਦੇ ਰਸਤੇ 'ਤੇ ਦੋ ਮੋਟਰ ਸਾਈਕਲਾਂ ਦੀ ਆਹਮਣੇ-ਸਾਹਮਣੇ ਤੋਂ ਹੋ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ 'ਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਮਨੋਹਰ ਲਾਲ ਨੇ ਦੱਸਿਆ ਕਿ ਨੌਜਵਾਨ ਅਮਨਦੀਪ ਸਿੰਘ (40) ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮਾਣੂੰਕੇ ਭੰਮੀਪੁਰਾ ਰੋਡ 'ਤੇ ਪੈਟਰੋਲ ਪੰਪ ਤੋਂ ਮੋਟਰਸਾਈਕਲ 'ਚ ਤੇਲ ਪਵਾ ਕੇ ਆਪਣੇ ਪਿੰਡ ਨੂੰ ਆ ਰਿਹਾ ਸੀ। ਇਸੇ ਦੌਰਾਨ ਮਾਣੂੰਕੇ ਸਾਈਡ ਤੋਂ ਇਕ ਨੌਜਵਾਨ ਕਮਲਜੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਜੱਟਪੁਰਾ ਆਪਣੀ ਪਤਨੀ ਨਾਲ ਭੰਮੀਪੁਰਾ ਵੱਲ ਨੂੰ ਜਾ ਰਿਹਾ ਸੀ। 

ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੰਜਾਬ ਸਰਕਾਰ ਵੱਲੋਂ 18 IPS ਅਧਿਕਾਰੀਆਂ ਦਾ ਕੀਤਾ ਗਿਆ Promotion

ਇਨ੍ਹਾਂ ਦੋਵਾਂ ਦੀ ਆਹਮਣੇ-ਸਾਹਮਣੇ ਤੋਂ ਅਜਿਹੀ ਜ਼ਬਰਦਸਤ ਟੱਕਰ ਹੋਈ ਕਿ ਦੋਵੇਂ ਮੋਟਰਸਾਈਕਲਾਂ ਦੇ ਪਰਖੱਚੇ ਉੱਡ ਗਏ ਅਤੇ ਦੋਵਾਂ ਚਾਲਕਾਂ ਦੇ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ, ਜਦਕਿ ਥੋੜ੍ਹਾ ਸਮਾਂ ਪਹਿਲਾਂ ਹੀ ਵਿਆਹੇ ਗਏ ਕਮਲਜੀਤ ਸਿੰਘ ਦੀ ਪਤਨੀ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ। 

PunjabKesari

ਇਸ ਭਿਆਨਕ ਹਾਦਸੇ ਨੇ ਦੋ ਹੱਸਦੇ-ਵੱਸਦੇ ਘਰਾਂ ਦੇ ਸੱਥਰ ਵਿਛਾ ਦਿੱਤੇ ਹਨ ਅਤੇ ਇਸ ਦੁਖਦਾਈ ਘਟਨਾ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News