ਨੌਜਵਾਨ ਨੇ ਬੇਕਾਰ ਟਾਇਰਾਂ ਨਾਲ ਜਾਨਵਰਾਂ ਲਈ ਬਣਾਏ 'ਬੈੱਡ', ਤਸਵੀਰਾਂ

Monday, Feb 11, 2019 - 01:56 PM (IST)

ਨੌਜਵਾਨ ਨੇ ਬੇਕਾਰ ਟਾਇਰਾਂ ਨਾਲ ਜਾਨਵਰਾਂ ਲਈ ਬਣਾਏ 'ਬੈੱਡ', ਤਸਵੀਰਾਂ

ਬ੍ਰਾਸੀਲੀਆ (ਬਿਊਰੋ)— ਬ੍ਰਾਜ਼ੀਲ ਦਾ ਨੌਜਵਾਨ ਕਾਰੀਗਰ ਐਮਾਰਿਲਡੋ ਸਿਲਵਾ ਲੋਕ ਭਲਾਈ ਕੰਮ ਕਰ ਰਿਹਾ ਹੈ। ਉਸ ਦੇ ਕੰਮ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਸਿਲਵਾ ਦੇ ਕੰਮ ਨਾਲ ਨਾ ਸਿਰਫ ਵਾਤਾਵਰਣ ਦੂਸ਼ਿਤ ਹੋਣ ਤੋਂ ਬਚ ਰਿਹਾ ਹੈ ਸਗੋਂ ਜਾਨਵਰਾਂ ਨੂੰ ਵੀ ਫਾਇਦਾ ਪਹੁੰਚ ਰਿਹਾ ਹੈ। ਸਿਲਵਾ ਜਾਨਵਰਾਂ ਲਈ ਆਰਾਮਦਾਇਕ ਅਤੇ ਬਿਹਤਰੀਨ ਬੈੱਡ ਰਹੇ ਹਨ। ਬੀਤੇ ਕਰੀਬ ਡੇਢ ਸਾਲ ਤੋਂ ਉਹ ਸੜਕਾਂ 'ਤੇ ਬੇਕਾਰ ਸੁੱਟੇ ਗਏ ਟਾਇਰਾਂ ਨੂੰ ਇਕੱਠਾ ਕਰ ਕੇ ਇਹ ਨੇਕ ਕੰਮ ਕਰ ਰਹੇ ਹਨ।

PunjabKesari

ਸਿਲਵਾ ਨੂੰ ਹੁਣ ਉਸ ਦੇ ਕੰਮ ਲਈ ਲੋਕਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਇਸ ਕੰਮ ਦੀ ਸ਼ੁਰੂਆਤ ਦੋ ਸਾਲ ਪਹਿਲਾਂ ਹੋਈ ਸੀ ਜਦੋਂ ਸਿਲਵਾ ਨੇ ਵਾਧੂ ਆਮਦਨ ਲਈ ਲੋਕਾਂ ਵੱਲੋਂ ਸੜਕ 'ਤੇ ਸੁੱਟੇ ਗਏ ਕਚਰੇ ਤੋਂ ਪੈਸਾ ਕਮਾਉਣ ਦੇ ਬਾਰੇ ਵਿਚ ਸੋਚਿਆ। ਸਿਲਵਾ ਨੂੰ ਹਮੇਸ਼ਾ ਬੇਕਾਰ ਅਤੇ ਵਰਤੋਂ ਵਿਚ ਨਾ ਆਉਣ ਵਾਲੀਆਂ ਚੀਜ਼ਾਂ 'ਤੇ ਦਸਤਕਾਰੀ ਕਰਨ ਵਿਚ ਮਜ਼ਾ ਆਉਂਦਾ ਸੀ।

PunjabKesari

ਬੇਕਾਰ ਚੀਜ਼ਾਂ ਨਾਲ ਕੁਝ ਨਵਾਂ ਬਣਾ ਕੇ ਉਹ ਨਾ ਸਿਰਫ ਵਾਤਾਵਰਣ ਦੀ ਭਲਾਈ ਵਿਚ ਯੋਗਦਾਨ ਦੇ ਰਹੇ ਹਨ ਸਗੋਂ ਇਸ ਪ੍ਰਕਿਰਿਆ ਵਿਚ ਉਨ੍ਹਾਂ ਨੇ ਕੁਝ ਵਾਧੂ ਡਾਲਰ ਵੀ ਕਮਾਏ ਹਨ। ਸਿਲਵਾ ਨੇ ਮਹਿਸੂਸ ਕੀਤਾ ਕਿ ਸੜਕ 'ਤੇ ਪਏ ਰਹਿਣ ਵਾਲੇ ਪੁਰਾਣੇ ਟਾਇਰਾਂ ਦੀ ਵਰਤੋਂ ਅਵਾਰਾ ਘੁੰਮਣ ਵਾਲੇ ਕੁੱਤਿਆਂ ਦੇ ਰਹਿਣ ਲਈ ਕੀਤੀ ਜਾ ਸਕਦੀ ਹੈ। ਇਸੇ ਸੋਚ ਨਾਲ ਜਾਨਵਰਾਂ ਨੂੰ ਘਰ ਦਿਵਾਉਣ ਅਤੇ ਇਸ ਨੂੰ ਹੋਰ ਆਰਾਮਦਾਇਕ ਬਣਾਉਣ ਦਾ ਕੰਮ ਸ਼ੁਰੂ ਕੀਤਾ।

PunjabKesari

ਸਿਲਵਾ ਸੜਕ 'ਤੇ ਪਏ ਬੇਕਾਰ ਟਾਇਰਾਂ ਨੂੰ ਘਰ ਲਿਆਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਘਰ ਦੇ ਪਿੱਛੇ ਰੱਖਦੇ ਹਨ। ਇਨ੍ਹਾਂ ਟਾਇਰਾਂ ਨੂੰ ਰੱਖਣ ਲਈ ਉਨ੍ਹਾਂ ਨੇ ਆਪਣੇ ਕਮਰੇ ਨੂੰ ਖਾਲੀ ਕੀਤਾ ਹੋਇਆ ਹੈ। ਟਾਇਰਾਂ ਨੂੰ ਵੱਖ ਕਰਨ ਦੇ ਬਾਅਦ ਉਹ ਉਨ੍ਹਾਂ ਨੂੰ ਧੋਂਦੇ ਹਨ, ਕੱਟਦੇ ਹਨ ਅਤੇ ਪੇਂਟ ਕਰ ਕੇ ਨਵਾਂ ਰੂਪ ਦਿੰਦੇ ਹਨ। ਇਨ੍ਹਾਂ ਟਾਇਰਾਂ 'ਤੇ ਉਹ ਉਨ੍ਹਾਂ ਜਾਨਵਰਾਂ ਦਾ ਨਾਮ ਵੀ ਲਿਖਦੇ ਹਨ, ਜਿਨ੍ਹਾਂ ਲਈ ਉਹ ਬਣਾਏ ਗਏ ਹਨ।

PunjabKesari

ਸਿਲਵਾ ਮੁਤਾਬਕ ਉਨ੍ਹਾਂ ਨੂੰ ਜਾਨਵਰਾਂ ਦੀ ਮਦਦ ਕਰਨਾ ਅਤੇ ਕ੍ਰਾਫਟ ਬਣਾਉਣਾ ਚੰਗਾ ਲੱਗਦਾ ਹੈ।

PunjabKesari

ਉਨ੍ਹਾਂ ਨੇ ਆਪਣੀਆਂ ਦੋਹਾਂ ਇੱਛਾਵਾਂ ਨੂੰ ਮਿਲਾਇਆ ਅਤੇ ਸਮਾਜਿਕ ਵਾਤਾਵਰਣੀ ਪ੍ਰਭਾਵ ਦੇਣ ਲਈ ਨਵੇਂ ਆਈਡੀਆਜ਼ ਦੀ ਵਰਤੋਂ ਕੀਤੀ।


author

Vandana

Content Editor

Related News