ਇਸ ਦੇਸ਼ ਨੇ ਚੀਨ ਨੂੰ ਦਿਖਾਏ ਤੇਵਰ, ਰੱਦ ਕੀਤੀ ਬੈਠਕ

07/02/2019 4:22:28 PM

ਬ੍ਰਾਸੀਲੀਆ (ਬਿਊਰੋ)— ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਸ਼ਨੀਵਾਰ ਨੂੰ ਜੀ-20 ਸਿਖਰ ਵਾਰਤਾ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਪਣੀ ਮੁਲਾਕਾਤ ਰੱਦ ਕਰ ਦਿੱਤੀ। ਅਸਲ ਵਿਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸਨਾਰੋ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਦੇਰੀ ਨਾਲ ਆਉਣ ਤੋਂ ਨਾਰਾਜ਼ ਹੋ ਗਏ ਸਨ। ਭਾਵੇਂਕਿ ਸਿਖਰ ਵਾਰਤਾ ਦੌਰਾਨ ਮੁਲਾਕਾਤਾਂ ਵਿਚ ਦੇਰੀ ਹੋਣਾ ਕੋਈ ਨਵੀਂ ਗੱਲ ਨਹੀਂ। ਪਰ ਦੇਰੀ ਹੋਣ 'ਤੇ ਮੁਲਾਕਾਤ ਰੱਦ ਕਰ ਦੇਣਾ ਬਹੁਤ ਹੀ ਅਸਧਾਰਨ ਗੱਲ ਹੈ। 

ਬੋਲਸਨਾਰੋ ਦੇ ਇਸ ਕਦਮ ਨਾਲ ਚੀਨੀ ਮੀਡੀਆ ਸਮੇਤ ਸਾਰੇ ਵਿਸ਼ਲੇਸ਼ਕ ਹੈਰਾਨ ਹਨ। ਓਸਾਕਾ ਵਿਚ ਜੀ-20 ਸਿਖਰ ਵਾਰਤਾ ਦੌਰਾਨ ਸਥਾਨਕ ਸਮੇਂ ਮੁਤਾਬਕ 2:30 ਵਜੇ ਦੋਹਾਂ ਨੇਤਾਵਾਂ ਦੀ ਮੁਲਾਕਾਤ ਹੋਣੀ ਸੀ। 2:55 ਵਜੇ ਇਕ ਪ੍ਰੈੱਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੈਠਕ ਰੱਦ ਕਰ ਦਿੱਤੀ ਗਈ ਹੈ। ਬੋਲਸਨਾਰੋ ਦੇ ਬੁਲਾਰੇ ਓਟਾਵਿਓ ਰੇਗੋ ਬੈਰੋਸ ਨੇ ਕਿਹਾ,''ਵਫਦ ਨੇ ਆਪਣਾ ਸਾਮਾਨ ਪੈਕ ਕਰਨਾ ਸੀ। ਉਨ੍ਹਾਂ ਨੇ ਸਮੇਂ ਸਿਰ ਫਲਾਈਟ ਲਈ ਪਹੁੰਚਣਾ ਸੀ। ਇਸ ਲਈ ਰਾਸ਼ਟਰਪਤੀ ਨੇ ਦੋ-ਪੱਖੀ ਬੈਠਕ ਰੱਦ ਕਰਨ ਦਾ ਫੈਸਲਾ ਲਿਆ। ਮੁਲਾਕਾਤ ਲਈ ਪਹਿਲਾਂ ਹੀ ਦੇਰੀ ਹੋ ਚੁੱਕੀ ਸੀ। ਅਸੀਂ ਮੀਟਿੰਗ ਰੂਮ ਵਿਚ ਕਾਫੀ ਦੇਰ ਤੱਕ ਇੰਤਜ਼ਾਰ ਕਰਦੇ ਰਹੇ ਸੀ।'' 


Vandana

Content Editor

Related News