ਈਰਾਨ ਹਾਦਸੇ 'ਚ ਮਾਰੇ ਗਏ 28 ਸ਼ੀਆ ਜਾਇਰੀਨ ਦੀਆਂ ਲਾਸ਼ਾਂ ਪਾਕਿਸਤਾਨ ਲਿਆਂਦੀਆਂ ਗਈਆਂ

Saturday, Aug 24, 2024 - 03:31 PM (IST)

ਈਰਾਨ ਹਾਦਸੇ 'ਚ ਮਾਰੇ ਗਏ 28 ਸ਼ੀਆ ਜਾਇਰੀਨ ਦੀਆਂ ਲਾਸ਼ਾਂ ਪਾਕਿਸਤਾਨ ਲਿਆਂਦੀਆਂ ਗਈਆਂ

ਇਸਲਾਮਾਬਾਦ - ਸ਼ੀਆ ਜ਼ਾਇਰੀਨ ਨੂੰ ਪਾਕਿਸਤਾਨ ਤੋਂ ਇਰਾਕ ਲਿਜਾਣ ਵਾਲੀ ਬੱਸ ਦੇ ਈਰਾਨ ’ਚ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਮਾਰੇ ਗਏ 28 ਲੋਕਾਂ ਦੀਆਂ ਲਾਸ਼ਾਂ ਨੂੰ ਸ਼ੁੱਕਰਵਾਰ ਪਾਕਿਸਤਾਨ ਲਿਆਂਦੀਆਂ ਗਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ’ਚ ਗੰਭੀਰ ਸੱਟਾਂ ਵਾਲੇ 23 ਜ਼ਾਇਰੀਨ ਨੂੰ ਵੀ ਇਕ ਪਾਕਿਸਤਾਨੀ ਫੌਜੀ ਜਹਾਜ਼ ਰਾਹੀਂ ਦੇਸ਼ ਵਾਪਸ ਲਿਆ ਗਿਆ। ਸ਼ੀਆ ਜ਼ਾਇਰੀਨ ਨੂੰ ਪਾਕਿਸਤਾਨ ਤੋਂ ਇਰਾਕ ਲਿਜਾਣ ਵਾਲੀ ਬੱਸ ਮੰਗਲਵਾਰ ਰਾਤ ਮੱਧ ਈਰਾਨ ’ਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ’ਚ 28 ਜ਼ਾਇਰੀਨ ਦੀ ਮੌਤ ਹੋ ਗਈ ਸੀ ਅਤੇ 23 ਜ਼ਖਮੀ ਹੋ ਗਏ ਸਨ।

ਇਸ ਤੋਂ ਪਹਿਲਾਂ, ਈਰਾਨ ਦੇ ਅਧਿਕਾਰੀਆਂ ਨੇ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਲਾਸ਼ਾਂ ਪਾਕਿਸਤਾਨੀ ਸਿਆਸਤਦਾਨਾਂ ਨੂੰ ਸੌਂਪ ਦਿੱਤੀਆਂ ਸਨ। ਸੂਬਾ ਸਰਕਾਰ ਦੇ ਬੁਲਾਰੇ ਨਾਸਿਰ ਸ਼ਾਹ ਅਨੁਸਾਰ ਈਰਾਨ ਹਾਦਸੇ ’ਚ ਮਾਰੇ ਗਏ ਲੋਕਾਂ ਨੂੰ ਉਨ੍ਹਾਂ ਦੇ ਗ੍ਰਾਮ ਜ਼ਿਲਿਆਂ ’ਚ ਸ਼ਨੀਵਾਰ ਸਵੇਰੇ ਦਫਨਾਇਆ ਜਾਏਗਾ। ਉਨ੍ਹਾਂ ਨੇ ਦੱਸਿਆ ਕਿ ਸਾਰੇ ਸ਼ੀਆ ਜ਼ਾਇਰੀਨ ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਤੋਂ ਸਨ। ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਬੇਨਤੀ 'ਤੇ, ਈਰਾਨ ਤੋਂ ਜਹਾਜ਼ ਰਾਹੀਂ ਇਸਲਾਮਾਬਾਦ ਤੋਂ ਲਗਭਗ 1,000 ਕਿਲੋਮੀਟਰ ਦੱਖਣ-ਪੱਛਮ ’ਚ ਜੇਕੋਬਾਬਾਦ ਹਵਾਈ ਅੱਡੇ 'ਤੇ ਲਾਸ਼ਾਂ ਪਹੁੰਚਾਈਆਂ ਗਈਆਂ ਹਨ।

ਪਾਕਿਸਤਾਨ ਦੇ ਰਾਸ਼ਟਰੀ ਝੰਡੇ ਨਾਲ ਢੱਕੇ ਹੋਏ ਤਾਬੂਤਾਂ ਨੂੰ ਦਫਨ ਕਰਨ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ। ਪਾਕਿਸਤਾਨ ਦੇ ਸਰਕਾਰੀ ਟੈਲੀਵਿਜ਼ਨ ਬ੍ਰਾਡਕਾਸਟਰ ਪੀ.ਟੀ.ਵੀ. ਨੇ ਜੇਕੋਬਾਬਾਦ ਹਵਾਈ ਅੱਡੇ ਦਾ ਵੀਡੀਓ ਸਾਂਝਾ ਕੀਤਾ, ਜਿੱਥੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਰੌਂਦੇ ਹੋਏ ਅਤੇ ਇਕ-ਦੂਜੇ ਨੂੰ ਗਲੇ ਲਾਉਂਦਿਆਂ ਦਿਖਾਈ ਦਿੱਤੇ। ਅਧਿਕਾਰੀਆਂ ਨੇ ਈਰਾਨ ’ਚ ਹੋਏ ਇਸ ਹਾਦਸੇ ਦਾ ਕਾਰਨ ਨਹੀਂ ਦੱਸਿਆ। ਈਰਾਨ ਦੀ ਰਾਜਧਾਨੀ ਤੇਹਰਾਨ ਤੋਂ ਲਗਭਗ 500 ਕਿਲੋਮੀਟਰ ਦੱਖਣ-ਪੂਰਬ ’ਚ ਤਾਫਟ ਸ਼ਹਿਰ ਦੇ ਨੇੜੇ ਬੱਸ ਹਾਦਸੇ ਦਾ ਸ਼ਿਕਾਰ ਹੋਈ ਸੀ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਰਾਹੀਂ ਪ੍ਰਸਾਰਿਤ ਖ਼ਬਰ ’ਚ ਸਥਾਨਕ ਐਮਰਜੈਂਸੀ ਸੇਵਾ ਦੇ ਅਧਿਕਾਰੀ ਮੁਹੰਮਦ ਅਲੀ ਮਾਲਕਜ਼ਾਦੇਹ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਬੱਸ ਦੇ ਬ੍ਰੇਕ ਫੇਲ ਹੋਣ ਅਤੇ ਡਰਾਈਵਰ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਹੋਇਆ।


 


author

Sunaina

Content Editor

Related News