Algeria : ਭਿਆਨਕ ਬੱਸ ਹਾਦਸੇ 'ਚ 14 ਲੋਕਾਂ ਦੀ ਮੌਤ ਤੇ 34 ਜ਼ਖਮੀ

Sunday, Dec 07, 2025 - 03:02 PM (IST)

Algeria : ਭਿਆਨਕ ਬੱਸ ਹਾਦਸੇ 'ਚ 14 ਲੋਕਾਂ ਦੀ ਮੌਤ ਤੇ 34 ਜ਼ਖਮੀ

ਅਲਜੀਅਰਜ਼ [ਅਲਜੀਰੀਆ] (ANI) : ਅਲਜੀਰੀਆ ਦੇ ਦੱਖਣੀ ਹਿੱਸੇ ਵਿੱਚ ਇੱਕ ਯਾਤਰੀ ਬੱਸ ਪਲਟਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ 34 ਹੋਰ ਜ਼ਖਮੀ ਹੋ ਗਏ। ਸਿਵਲ ਪ੍ਰੋਟੈਕਸ਼ਨ ਸਰਵਿਸ ਦੇ ਅਧਿਕਾਰੀਆਂ ਨੇ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ।

ਸਿਵਲ ਪ੍ਰੋਟੈਕਸ਼ਨ ਸਰਵਿਸ ਅਨੁਸਾਰ, ਇਹ ਵਾਹਨ ਬੇਚਾਰ (Bechar) ਅਤੇ ਟਿੰਡੂਫ (Tindouf) ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ 'ਤੇ ਸਫ਼ਰ ਕਰ ਰਿਹਾ ਸੀ, ਜਦੋਂ ਇਹ ਪਲਟਣ ਮਗਰੋਂ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਤੋਂ ਬਾਅਦ, ਬਚਾਅ ਕਰਮਚਾਰੀਆਂ ਨੇ ਜ਼ਖਮੀਆਂ ਦਾ ਮੌਕੇ 'ਤੇ ਹੀ ਇਲਾਜ ਕੀਤਾ। ਇਸ ਦੌਰਾਨ, ਕਈ ਗੰਭੀਰ ਹਾਲਤ ਵਾਲੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਘਟਨਾ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ ਹੈ।


author

Baljit Singh

Content Editor

Related News