ਹੁਣ ਪਾਕਿਸਤਾਨ ਦੇ ਫੈਸਲਾਬਾਦ ਅਤੇ ਸ਼ੇਖੂਪੁਰਾ ਚੌਕਾਂ ''ਚ ਵੀ ਲੱਗੇ ਗੁਰਮੁਖੀ ''ਚ ਲਿਖੇ ਬੋਰਡ

Friday, Oct 06, 2017 - 01:41 PM (IST)

ਇਸਲਾਮਾਬਾਦ,(ਬਿਊਰੋ) — ਪਾਕਿਸਤਾਨ ਦੇ ਫੈਸਲਾਬਾਦ ਅਤੇ ਸ਼ੇਖੂਪੁਰਾ 'ਚ ਵੀ ਮੁੱਖ ਚੌਕਾਂ 'ਤੇ ਗੁਰਮੁਖੀ 'ਚ ਲਿਖੇ ਸੂਚਨਾ ਬੋਰਡ ਲਗਾਏ ਗਏ ਹਨ। ਇਸ ਤੋਂ ਪਹਿਲਾਂ ਜ਼ਿਲਾ ਸ੍ਰੀ ਨਨਕਾਣਾ ਸਾਹਿਬ 'ਚ ਮੁੱਖ ਸੜਕ 'ਤੇ ਗੁਰਮੁਖੀ 'ਚ ਲਿਖੇ ਸੂਚਨਾ ਬੋਰਡ ਲਗਾਏ ਗਏ ਸਨ। ਇਨ੍ਹਾਂ ਬੋਰਡਾਂ 'ਤੇ ਉਰਦੂ, ਅੰਗਰੇਜ਼ੀ ਅਤੇ ਗੁਰਮੁਖੀ ਭਾਸ਼ਾਵਾਂ 'ਚ ਲਿਖਿਆ ਗਿਆ ਹੈ ਜੋ ਸਥਾਨਕ ਅਤੇ ਵਿਦੇਸ਼ੀ ਲੋਕਾਂ ਲਈ ਖਿੱਚ ਦਾ ਕਾਰਨ ਹਨ। ਇਸ ਪਿੱਛੇ ਪਾਕਿਸਤਾਨ ਦੀ ਸਟੈਂਡਿੰਗ ਕਮੇਟੀ ਬਰਾਏ ਇਨਸਾਨੀ ਹਕੂਕ ਦੇ ਚੇਅਰਮੈਨ ਐੱਮ.ਪੀ.ਏ.ਰਮੇਸ਼ ਸਿੰਘ ਅਰੋੜਾ ਦੀ ਮਿਹਨਤ ਹੈ। 
ਇਹ ਬੋਰਡ ਤੁਹਾਨੂੰ ਸ੍ਰੀ ਨਨਕਾਣਾ ਸਾਹਿਬ ਨੂੰ ਜਾਂਦੇ ਮੁੱਖ ਰਸਤੇ, ਸ਼ੇਖੂਪੁਰਾ ਬਾਈਪਾਸ ਚੌਂਕ, ਮਾਨਾਵਾਲਾ ਮੋੜ, ਸ੍ਰੀ ਨਨਕਾਣਾ ਸਾਹਿਬ ਬਾਈਪਾਸ ਅਤੇ ਫਾਰੂਖਾਬਾਦ ਬਾਈਪਾਸ 'ਤੇ ਲੱਗੇ ਦਿਖਾਈ ਦੇਣਗੇ। ਗੁਰਦੁਆਰਾ ਜਨਮ ਅਸਥਾਨ ਤੋਂ ਗੁਰਦੁਆਰਾ ਪੱਟੀ ਸਾਹਿਬ ਅਤੇ ਗੁਰਦੁਆਰਾ ਬਾਲ ਲੀਲਾ ਤਕ ਦੀ ਸੜਕ ਪੱਕੀ ਵੀ ਕਰਵਾਈ ਗਈ ਹੈ।


Related News