ਬਿਟਕੁਆਇਨ ਨੂੰ ਮਿਲਿਆ ਆਪਣਿਆਂ ਤੋਂ ਧੋਖਾ, ਇਸ ਤਰ੍ਹਾਂ ਲਿਆ ਬਦਲਾ

03/01/2018 10:04:41 PM

ਮੈਲਬੌਰਨ — ਆਸਟਰੇਲੀਆ ਦੇ ਜਿਸ ਸ਼ਖਸ ਨੇ 2 ਸਾਲ ਪਹਿਲਾਂ ਖੁਦ ਨੂੰ ਦੁਨੀਆ ਦੀ ਸਭ ਤੋਂ ਕੀਮਤੀ ਕਰੰਸੀ ਬਿਟਕੁਆਇਨ ਦਾ ਪ੍ਰਮੁੱਖ (ਪਿਤਾ) ਦੱਸਣ ਦਾ ਦਾਅਵਾ ਕੀਤਾ ਸੀ, ਉਸ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ 5 ਅਰਬ ਡਾਲਰ ਦਾ ਮੁਕੱਦਮਾ ਠੋਕ ਦਿੱਤਾ ਹੈ। ਇਸ ਸ਼ਖਸ ਦਾ ਨਾਂ ਹੈ ਕ੍ਰੈਗ ਰਾਈਟ, ਜਿਸ ਨੇ ਅਮਰੀਕੀ ਆਈ. ਟੀ. ਮਾਹਿਰ ਡੇਵ ਕਲਾਈਮੈਨ ਦੇ ਨਾਲ ਇਕ ਰਿਸਰਚ ਕੰਪਨੀ ਬਣਾਈ। ਪਰ ਜਲਦ ਹੀ ਡੇਵ ਦੀ ਮੌਤ ਹੋ ਗਈ ਅਤੇ ਰਾਈਟ ਨੇ ਦਸਤਾਵੇਜ਼ਾਂ 'ਚ ਧੋਖਾਧੜੀ ਕਰ ਕੰਪਨੀ ਦੀ ਸਾਰੀ ਜਾਇਦਾਦ ਆਪਣੇ ਨਾਂ ਕਰ ਲਈ। ਹੁਣ ਡੇਵ ਕਲਾਈਮੈਨ ਦੇ ਪਰਿਵਾਰਕ ਮੈਂਬਰਾਂ ਨੇ ਕ੍ਰੇਗ ਰਾਈਟ 'ਤੇ ਬਿਟਕੁਆਇਨ ਦੀ ਚੋਰੀ ਦਾ ਦੋਸ਼ ਲਾਇਆ ਹੈ।
ਆਸਟਰੇਲੀਆ ਦੇ ਕਾਰੋਬਾਰੀ ਕ੍ਰੇਗ ਰਾਈਟ ਅਤੇ ਅਮਰੀਕੀ ਆਈ. ਟੀ. ਮਾਹਿਰ ਡੇਵ ਕਲਾਈਮੈਨ ਨੇ 2011 'ਚ ਡਬਲਯੂ. ਐਂਡ ਦੇ ਇੰਫੋ ਡਿਫੇਂਸ ਰਿਸਰਚ ਕੰਪਨੀ ਸਥਾਪਤ ਕੀਤੀ ਸੀ ਜਿਹੜੀ ਜਲਦ ਬਿਟਕੁਆਇਨ ਬਣਾਉਣ ਲੱਗੀ। 2013 'ਚ ਕਲਾਈਮੈਨ ਦੀ ਮੌਤ ਹੋ ਗਈ ਅਤੇ ਕ੍ਰੇਗ ਰਾਈਟ ਦੇ ਦਸਤਾਵੇਜ਼ਾਂ 'ਚ ਪੁਰਾਣੀ ਤਰੀਕ ਭਰ ਕੇ ਕੰਪਨੀ ਦੀ ਬੌਧਿਕ ਜਾਇਦਾਦ ਆਪਣੇ ਨਾਂ ਕਰ ਲਈ। ਆਸਟਰੇਲੀਆਈ ਕਾਰੋਬਾਰੀ 'ਤੇ ਕਲਾਈਮੈਨ ਦੇ ਪਰਿਵਾਰ ਨੇ ਕ੍ਰੇਗ 'ਤੇ 11 ਲੱਖ ਬਿਟਕੁਆਇਨ ਦੀ ਚੋਰੀ ਦਾ ਦੋਸ਼ ਲਾਇਆ ਹੈ। ਅਮਰੀਕਾ 'ਚ ਫਲੋਰੀਡਾ ਦੀ ਫੈਡਰਲ ਅਦਾਲਤ ਨੇ ਰਾਈਟ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ।

PunjabKesari


ਪਿਛਲੇ ਸਾਲ ਸ਼ਿਕਾਗੋ ਦੇ ਗਲੋਬਲ ਐਕਸਚੇਂਜ 'ਚ ਕਦਮ ਰੱਖਣ ਤੋਂ ਬਾਅਦ 17 ਦਸੰਬਰ 2017 ਨੂੰ ਕ੍ਰਿਪਟੋਕਰੰਸੀ ਬਿਟਕੁਆਇਨ 19,783 ਡਾਲਰ ਦੀ ਰਿਕਾਰਡ ਉਚਾਈ ਛੂਹ ਚੁੱਕੀ ਹੈ, ਪਰ ਜਨਵਰੀ 'ਚ ਇਹ ਬਹੁਤ ਤੇਜ਼ੀ ਨਾਲ ਹੇਠਾਂ ਆ ਡਿੱਗਿਆ। ਹਾਲਾਂਕਿ ਹੁਣ ਇਕ ਵਾਰ ਫਿਰ ਇਸ ਦੀ ਕੀਮਤ 'ਚ ਉਛਾਲ ਆ ਰਿਹਾ ਹੈ। ਦੋਸ਼ ਮੁਤਾਬਕ ਰਾਈਟ ਅਤੇ ਕਲਾਈਮੈਨ ਨੇ ਜਿੰਨੇ ਕੁਆਇਨ ਬਣਾਏ, ਉਨ੍ਹਾਂ 'ਚੋਂ ਅੱਧੇ ਕਲਾਈਮੈਨ ਪਰਿਵਾਰ ਦੇ ਹਨ, ਜਿਨ੍ਹਾਂ ਦੀ ਵਰਤਮਾਨ 'ਚ ਕੁਲ ਕੀਮਤ 11.6 ਅਰਬ ਡਾਲਰ ਹੈ। ਸ਼ੁਰੂਆਤ ਬੇਹੱਦ ਘੱਟ ਮੁੱਲ 'ਤੇ ਰਾਈਟ ਅਤੇ ਕਲਾਈਮੈਨ ਨੇ ਅਥਾਹ ਬਿਟਕੁਆਇਨ ਮਾਈਨ ਕੀਤੇ ਸਨ।
2 ਸਾਲ ਪਹਿਲਾਂ ਰਾਈਟ ਨੇ ਖੁਦ ਨੂੰ ਸਾਤੋਸ਼ੀ ਨਾਕਾਮੋਟੋ ਦੱਸਦੇ ਹੋਏ ਬਿਟਕੁਆਇਨ ਦਾ ਪ੍ਰਮੁੱਖ ਕਰਾਰ ਦਿੱਤਾ, ਪਰ ਜਦੋਂ ਸੰਦੇਹ ਗਹਿਰਾਇਆ ਤਾਂ ਉਦੋਂ ਰਾਈਟ ਆਪਣੇ ਹੀ ਦਾਅਵੇ ਦਾ ਖੰਡਨ ਕਰਨ ਲੱਗਾ। ਹੁਣ ਕਲਾਈਮੈਨ ਪਰਿਵਾਰ ਦਾ ਕਹਿਣਾ ਹੈ ਕਿ ਬਿਟਕੁਆਇਨ ਦੋਹਾਂ ਨੇ ਹੀ ਮਿਲ ਕੇ ਬਣਾਏ। ਮੁਕੱਦਮੇ 'ਚ ਕਿਹਾ ਗਿਆ ਹੈ ਕਿ ਕਲਾਈਮੈਨ ਦੀ ਮੌਤ ਦੇ ਸਮੇਂ ਪਰਿਵਾਰ 'ਚ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਬਿਟਕੁਆਇਨ ਨਿਰਮਾਣ 'ਚ ਉਨ੍ਹਾਂ ਦੀ ਕੀ ਭੂਮਿਕਾ ਰਹੀ ਹੈ, ਪਰ ਜਦੋਂ ਤੱਕ ਇਹ ਪਤਾ ਚੱਲਦਾ ਉਦੋਂ ਤੱਕ ਕ੍ਰੇਗ ਰਾਈਟ ਨੇ ਡੇਵ ਕਲਾਈਮੈਨ ਦੇ ਬਿਟਕੁਆਇਨ ਅਤੇ ਬਿਟਕੁਆਇਨ ਤਕਨੀਕ ਨਾਲ ਜੁੜੀ ਬੌਧਿਕ ਜਾਇਦਾਦ ਹੜਪਣ ਦੀ ਸਕੀਮ ਬਣਾ ਦਿੱਤੀ।


Related News