ਇਟਲੀ ਦੀ ਰਾਜਧਾਨੀ ਰੋਮ ਵਿਖੇ ਪਹਿਲੀ ਵਾਰ "ਮਾਂ ਭਗਵਤੀ ਜਾਗਰਣ" 4 ਜੂਨ ਨੂੰ

Monday, May 30, 2022 - 04:59 PM (IST)

ਇਟਲੀ ਦੀ ਰਾਜਧਾਨੀ ਰੋਮ ਵਿਖੇ ਪਹਿਲੀ ਵਾਰ "ਮਾਂ ਭਗਵਤੀ ਜਾਗਰਣ" 4 ਜੂਨ ਨੂੰ

ਰੋਮ (ਕੈਂਥ): ਮਹਾਂਮਾਈ ਦੇ ਸ਼ਰਧਾਲੂ ਦੁਨੀਆ ਵਿੱਚ ਜਿੱਥੇ ਵੀ ਹੋਣ ਉਹ ਮਹਾਂਮਾਈ ਨੂੰ ਸਦਾ ਹੀ ਯਾਦ ਕਰਦੇ ਹੋਏ ਖੁਸ਼ੀਆਂ ਖੇੜੇ ਵੰਡਦੇ ਹਨ ਤੇ ਮਹਾਂਮਾਈ ਦੇ ਜਾਗਰਣ ਕਰਵਾ ਕੇ ਸਮੁੱਚੇ ਜਗਤ ਦੀ ਸੁੱਖ ਲੋੜਦੇ ਹਨ।ਇਟਲੀ ਦੀ ਰਾਜਧਾਨੀ ਰੋਮ 'ਚ ਵੀ ਪ੍ਰਸਿੱਧ ਕਾਲੀ ਮਾਤਾ ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਭ ਸਰਧਾਲੂਆਂ ਦੇ ਸਹਿਯੋਗ ਨਾਲ ਪਹਿਲੀ ਵਾਰ ਮਹਾਂਮਾਈ ਦਾ "ਮਾਂ ਭਗਵਤੀ ਜਾਗਰਣ" 4 ਜੂਨ 2022 ਦਿਨ ਸ਼ਨੀਵਾਰ ਨੂੰ ਸ਼ਾਮ 7 ਵਜੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪ੍ਰਸਿੱਧ ਭਜਨ ਮੰਡਲੀਆਂ ਗੌਰਵ ਐਂਡ ਪਾਰਟੀ, ਪੰਡਿਤ ਜੀ,ਅਤੇ ਸਾਹਿਲ ਸ਼ਰਮਾ ਵੱਲੋਂ ਮਹਾਂਮਾਈ ਦੀ ਮਹਿਮਾ ਦਾ ਸਾਰੀ ਰਾਤ ਗੁਣਗਾਨ ਕੀਤਾ ਜਾਵੇਗਾ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਜਦੋਂ ਖਾਲਸਾਈ ਰੰਗ 'ਚ ਰੰਗਿਆ ਗਿਆ ਇਟਲੀ ਦਾ ਸ਼ਹਿਰ ਅਪ੍ਰੀਲੀਆ 

ਇਸ ਮੌਕੇ ਮਹਾਂਮਾਈ ਦਾ ਅਤੁੱਟ ਭੰਡਾਰਾ ਵੀ ਸਾਰੀ ਰਾਤ ਵਰਤਾਇਆ ਜਾਵੇਗਾ, ਜਿਸ ਵਿੱਚ ਵੱਖ-ਵੱਖ ਤਰ੍ਹਾਂ ਦਾ ਭਾਰਤੀ ਭੋਜਨ ਸ਼ਾਮਿਲ ਹੋਵੇਗਾ।ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਾਲੀ ਮਾਤਾ ਮੰਦਿਰ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਇਹ ਮਾਂ ਭਗਵਤੀ ਜਾਗਰਣ ਉਹਨਾਂ ਵੱਲੋਂ ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ ਜਿਸ ਪ੍ਰਤੀ ਸੰਗਤ ਵਿੱਚ ਬਹੁਤ ਹੀ ਜਿ਼ਆਦਾ ਸ਼ਰਧਾ ਭਾਵਨਾ ਦੇਖੀ ਜਾ ਰਹੀ ਹੈ। ਇਟਲੀ ਵਿੱਚ ਰਹਿਣ ਬਸੇਰਾ ਕਰਦੇ ਸਭ ਮਾਤਾਰਾਣੀ ਦੇ ਭਗਤਾਂ ਨੂੰ ਜਾਗਰਣ ਵਿੱਚ ਪਹੁੰਚਣ ਦੀ ਅਪੀਲ ਕਰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਆਪਾ ਸਾਰੇ ਭਾਗਾਂ ਵਾਲੇ ਹਾਂ ਜੋ ਸਾਨੂੰ ਸਭ ਨੂੰ ਇਹ ਸੁਭਾਗਾ ਸਮਾਂ ਮਿਲ ਰਿਹਾ ਹੈ।ਇਸ ਸਮਾਂ ਦਾ ਸਭ ਨੂੰ ਵੱਧ ਤੋਂ ਵੱਧ ਲਾਹਾ ਲੈਕੇ ਆਪਣੀ ਹਾਜ਼ਰੀ ਮਾਤਾ ਰਾਣੀ ਦੇ ਚਰਨਾਂ ਵਿੱਚ ਜ਼ਰੂਰ ਲੁਆਉਣੀ ਚਾਹੀਦੀ ਹੈ।


author

Vandana

Content Editor

Related News