ਭਗਵਾਨ ਵਿਸ਼ਣੂ ਜੀ ਦੇ ਨਾਂ ''ਤੇ ਵੇਚੀ ਜਾ ਰਹੀ ਹੈ ਬੀਅਰ, ਹਿੰਦੂ ਭਾਈਚਾਰੇ ''ਚ ਰੋਸ

Tuesday, Aug 29, 2017 - 08:43 AM (IST)

ਨਵਾਦਾ— ਬ੍ਰਾਜ਼ੀਲ ਸਥਿਤ ਸੇਵਰਜੇਰੀਆ ਕੋਲੋਰਾਡੋ ਫਰਮ ਵਲੋਂ ਹਿੰਦੂਆਂ ਦੇ ਭਗਵਾਨ ਸ਼੍ਰੀ ਵਿਸ਼ਣੂ ਜੀ ਦੇ ਨਾਂ 'ਤੇ ਬੀਅਰ ਵੇਚੀ ਜਾ ਰਹੀ ਹੈ, ਜਿਸ ਕਾਰਨ ਹਿੰਦੂ ਭਾਈਚਾਰੇ 'ਚ ਰੋਸ ਦੀ ਲਹਿਰ ਹੈ। ਉਨ੍ਹਾਂ ਨੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਹਿੰਦੂ ਸੰਗਠਨਾਂ ਦੇ ਨੇਤਾਵਾਂ ਨੇ ਇਸ ਨੂੰ ਬਹੁਤ ਹੀ ਗਲਤ ਦੱਸਦੇ ਹੋਏ ਫਰਮ ਤੋਂ ਮੁਆਫੀ ਦੀ ਮੰਗ ਰੱਖੀ ਹੈ। ਉਨ੍ਹਾਂ ਕਿਹਾ ਕਿ 'ਇੰਡੀਅਨ ਪਾਲੇ ਅਲੇ' ਨਾਂ ਤੋਂ ਵੇਚੀ ਜਾ ਰਹੀ ਇਸ ਬੀਅਰ 'ਤੇ ਭਗਵਾਨ ਵਿਸ਼ਣੂ ਜੀ ਦਾ ਨਾਂ ਲਿਖਣਾ ਬਹੁਤ ਗਲਤ ਗੱਲ ਹੈ।  
ਬੀਅਰ ਨਿਰਮਾਤਾ ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਇਸ ਬੀਅਰ ਦਾ ਨਾਂ 'ਵਿਸ਼ਣੂ' ਦੱਸਿਆ ਹੈ। ਨਵਾਦਾ ਤੋਂ ਹਿੰਦੂ ਨੇਤਾ ਰਾਜਨ ਜੇਦ ਨੇ ਕਿਹਾ ਕਿ ਵਪਾਰਕ ਹਿੱਤਾਂ ਲਈ ਹਿੰਦੂਆਂ ਦੇ ਧਾਰਮਿਕ ਚਿੰਨ੍ਹਾਂ ਅਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਦੀ ਵਰਤੋਂ ਕਰਨਾ ਬਹੁਤ ਗਲਤ ਗੱਲ ਹੈ। ਇਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਲੋਕਾਂ ਦੀ ਆਸਥਾ ਨੂੰ ਇਸ ਤਰ੍ਹਾਂ ਠੇਸ ਪਹੁੰਚਾਉਣਾ ਬਹੁਤ ਗਲਤ ਗੱਲ ਹੈ।


Related News