ਆਪਣੀ ਇਸ ਹਰਕਤ ਕਾਰਨ ਹਰਜੀਤ ਸਿੰਘ ਸੱਜਣ ਨੂੰ ਹੋਣਾ ਪਿਆ ਸ਼ਰਮਿੰਦਾ, ਜਾਣੋ ਕਾਰਨ

Tuesday, Jul 11, 2017 - 03:07 PM (IST)

ਆਪਣੀ ਇਸ ਹਰਕਤ ਕਾਰਨ ਹਰਜੀਤ ਸਿੰਘ ਸੱਜਣ ਨੂੰ ਹੋਣਾ ਪਿਆ ਸ਼ਰਮਿੰਦਾ, ਜਾਣੋ ਕਾਰਨ

ਟੋਰਾਂਟੋ— ਵਿਦੇਸ਼ਾਂ 'ਚ ਵੀ ਲੋਕ ਸਫਾਈ ਨੂੰ ਲੈ ਕੇ ਬਹੁਤ ਜਾਗਰੂਕ ਹਨ। ਇਸੇ ਲਈ ਭਾਰਤੀਆਂ ਨੂੰ ਵਿਦੇਸ਼ ਜਾ ਕੇ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਉੱਥੇ ਕੋਈ ਵੀ ਥਾਂ-ਥਾਂ ਖਿਲਾਰਾ ਨਹੀਂ ਸੁੱਟ ਸਕਦਾ। ਕੈਨੇਡਾ ਦੇ ਰੱਖਿਆ ਮੰਤਰੀ ਨੂੰ ਇੱਥੇ ਚੈਰੀ ਦੀਆਂ ਗਿਟਕਾਂ ਸੁੱਟਣੀਆਂ ਮਹਿੰਗੀਆਂ ਪਈਆਂ। ਇਕ ਵਿਅਕਤੀ ਨੇ ਉਨ੍ਹਾਂ ਨੂੰ ਚੈਰੀ ਖਾ ਕੇ ਕਾਰ 'ਚੋਂ ਬਾਹਰ ਗਿਟਕਾਂ ਸੁੱਟਦਿਆਂ ਦੇਖ ਲਿਆ। ਉਸੇ ਸਮੇਂ ਉਸ ਨੇ ਉਨ੍ਹਾਂ ਦੀ ਵੀਡੀਓ ਬਣਾ ਲਈ। ਉਸ ਨੇ ਹਰਜੀਤ ਸਿੰਘ ਸੱਜਣ ਨੂੰ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਵਾਇਆ ਤੇ ਇਸ 'ਤੇ ਸੱਜਣ ਨੇ ਮੁਆਫੀ ਵੀ ਮੰਗੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿਅਕਤੀ ਨੇ ਸੜਕ 'ਤੇ ਪਈਆਂ ਗਿਟਕਾਂ ਫੋਨ 'ਤੇ ਦਿਖਾਈਆਂ ਤੇ ਕਿਹਾ ਕਿ ਇਕ ਉੱਚ ਅਹੁਦੇ 'ਤੇ ਬੈਠੇ ਕਿਸੇ ਵਿਅਕਤੀ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਦੇਸ਼ 'ਚ ਸਫਾਈ ਦਾ ਧਿਆਨ ਹੀ ਨਾ ਰੱਖਣ।


Related News