ਬੰਗਲਾਦੇਸ਼ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨਾ ਨਹੀਂ ਰੋਕਿਆ

Wednesday, May 22, 2019 - 01:02 AM (IST)

ਬੰਗਲਾਦੇਸ਼ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨਾ ਨਹੀਂ ਰੋਕਿਆ

ਬੰਗਲਾਦੇਸ਼ ਵਿਚਾਲੇ ਹਾਲੀਆ ਰਣਨੀਤਕ ਵਿਵਾਦ ਵਿਚਾਲੇ ਖਬਰਾਂ ਆਈਆਂ ਸਨ ਕਿ ਇਸਲਾਮਾਬਾਦ ਵਿਚ ਢਾਕਾ ਹਾਈ ਕਮਿਸ਼ਨ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨਾ ਰੋਕ ਦਿੱਤਾ ਹੈ। ਢਾਕਾ ਵਿਚ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਨੇ ਕਿਹਾਕਿ ਰਿਪੋਰਟ ਨੂੰ ਮੀਡੀਆ ਵਿਚ ਉਲਟੇ ਤਰੀਕੇ ਨਾਲ ਦਿਖਾਉਣਾ ਚਾਹੀਦਾ ਹੈ। ਇਸਲਾਮਾਬਾਦ ਵਿਚ ਪੋਸਟਡ ਬੰਗਲਾਦੇਸ਼ੀ ਡਿਪਲੋਮੈਟ ਨੂੰ ਵੀਜ਼ਾ ਜਾਰੀ ਕਰਨ ਵਿਚ ਪਾਕਿਸਤਾਨ ਦੀ ਨਾਂਹ-ਨੁੱਕਰ ਨਾਲ ਮੌਜੂਦਾ ਸੰਕਟ ਵਿਚਾਲੇ ਅਜਿਹੀਆਂ ਖਬਰਾਂ ਆਈਆਂ। ਇਸ ਤੋਂ ਪਹਿਲਾਂ ਮੀਡੀਆ ਦੀ ਖਬਰ ਵਿਚ ਕਿਹਾ ਗਿਆ ਸੀ ਕਿ ਬੰਗਲਾਦੇਸ਼ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨਾ ਰੋਕ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਅਸੀਂ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨਾ ਨਹੀਂ ਰੋਕਿਆ ਹੈ ਪਰ ਕੁਝ ਮਾਮਲਿਆਂ ਵਿਚ ਦੇਰੀ ਹੁੰਦੀ ਹੈ, ਅਜਿਹਾ ਦੁਨੀਆ ਵਿਚ ਹਰ ਥਾਂ ਹੁੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਸਲਾਮਾਬਾਦ ਵਿਚ ਬੰਗਲਾਦੇਸ਼ ਦਾ ਹਾਈ ਕਮਿਸ਼ਨ ਮੁਲਾਜ਼ਮਾਂ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਨਾਲ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਵਿਚ ਦੇਰੀ ਹੋ ਰਹੀ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਇਸਲਾਮਾਬਾਦ ਵਿਚ ਬੰਗਲਾਦੇਸ਼ ਦੇ ਨਵ ਨਿਯੁਕਤ ਵੀਜ਼ਾ ਕੌਂਸਲਰ ਲਈ ਵੀਜ਼ਾ ਜਾਰੀ ਕਰਨ ਵਿਚ ਪਾਕਿਸਤਾਨ ਦੇਰੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸਲਾਮਾਬਾਦ ਨੇ ਉਸ ਅਧਿਕਾਰੀ ਨੂੰ ਵੀ ਵੀਜ਼ਾ ਜਾਰੀ ਨਹੀਂ ਕੀਤਾ, ਜਿਸ ਨੂੰ ਵੀਜ਼ਾ ਜਾਰੀ ਕਰਨ ਦਾ ਕੰਮ ਸੰਭਾਲਣ ਲਈ ਅਸਥਾਈ ਤੌਰ 'ਤੇ ਭੇਜਿਆ ਜਾਣਾ ਸੀ। ਬੰਗਲਾਦੇਸ਼ ਨੇ 1971 ਦੇ ਮੁਕਤੀ ਸੰਗਰਾਮ ਦੇ ਕਈ  ਜੰਗੀ ਅਪਰਾਧੀਆਂ ਨੂੰ ਫਾਂਸੀ ਦੇਣ ਦਾ 2013 ਵਿਚ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਤਣਾਅਪੂਰਨ ਹੋ ਗਏ ਹਨ।


author

Sunny Mehra

Content Editor

Related News