ਟੀ-20 ਵਿਸ਼ਵ ਕੱਪ: ਪਾਕਿਸਤਾਨ ਦੀ ਹਾਰ ’ਤੇ ਬਲੋਚਿਸਤਾਨ ਦੀਆਂ ਸੜਕਾਂ ’ਤੇ ਜਸ਼ਨ

Saturday, Nov 13, 2021 - 01:39 PM (IST)

ਬਲੋਚਿਸਤਾਨ— ਟੀ-20 ਵਿਸ਼ਵ ਕੱਪ ਕ੍ਰਿਕਟ ਦੇ ਸੈਮੀਫਾਈਨਲ ’ਚ ਪਾਕਿਸਤਾਨੀ ਟੀਮ ਦੀ ਹਾਰ ਕਾਰਨ ਜਿੱਥੇ ਪਾਕਿਸਤਾਨ ਸੋਗ ਵਿਚ ਡੁੱਬਾ ਹੈ, ਉੱਥੇ ਹੀ ਬਲੋਚਿਸਤਾਨ ਵਿਚ ਕਈ ਹਿੱਸਿਆਂ ’ਚ ਲੋਕਾਂ ਨੇ ਜਸ਼ਨ ਮਨਾਇਆ। ਲੋਕ ਸੜਕਾਂ ’ਤੇ ਉਤਰੇ ਆਏ ਅਤੇ ਭੰਗੜੇ ਪਾਉਣ ਲੱਗ ਪਏ। ਸਰਹੱਦ ਪਾਰ ਸੂਤਰਾਂ ਮੁਤਾਬਕ ਸੋਸ਼ਲ ਮੀਡੀਆ ’ਤੇ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਸ ’ਚ ਬਲੋਚਿਸਤਾਨ ’ਚ ਪਾਕਿਸਤਾਨ ਟੀਮ ਦੀ ਹਾਰ ਦਾ ਜਸ਼ਨ ਮਨਾਉਂਦੇ ਹੋਏ ਲੋਕਾਂ ਨੂੰ ਵੇਖਿਆ ਗਿਆ ਹੈ ਅਤੇ ਪਾਕਿਸਤਾਨੀ ਵਿਰੋਧੀ ਅਤੇ ਭਾਰਤ ਦੇ ਪੱਖ ’ਚ ਨਾਅਰੇਬਾਜ਼ੀ ਵੀ ਹੋਈ। ਲੋਕ ਬਲੋਚਿਸਤਾਨ ਦੀਆਂ ਸੜਕਾਂ ’ਤੇ ਆ ਗਏ। ਆਸਟ੍ਰੇਲੀਆਈ ਟੀਮ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਸੜਕਾਂ ’ਤੇ ਨੱਚ ਰਹੇ ਹਨ।

 

ਦੱਸ ਦੇਈਏ ਕਿ ਦੁਬਈ ’ਚ ਚੱਲ ਰਹੇ ਟੀ-20 ਮੈਚ ’ਚ ਆਸਟ੍ਰੇਲੀਆ ਨੇ ਦੂਜੇ ਸੈਮੀਫਾਈਨਲ ’ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਐਤਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਫਾਈਨਲ ’ਚ ਥਾਂ ਬਣਾ ਲਈ ਹੈ। ਜ਼ਿਕਰਯੋਗ ਹੈ ਕਿ ਬਲੋਚਿਸਤਾਨ ਪਾਕਿਸਤਾਨ ਦਾ ਇਕ ਸਾਧਨ ਸੰਪੰਨ ਸੂਬਾ ਹੈ ਪਰ ਸਭ ਤੋਂ ਘੱਟ ਵਿਕਸਿਤ ਹੈ, ਜਿੱਥੇ ਪਿਛਲੇ ਕਈ ਦਹਾਕਿਆਂ ਤੋਂ ਆਜ਼ਾਦੀ ਲਈ ਅੰਦੋਲਨ ਚੱਲ ਰਿਹਾ ਹੈ। ਪਿਛਲੇ ਕੁਝ ਸਾਲਾਂ ’ਚ ਪਾਕਿਸਤਾਨ ਦੇ ਬਲੋਚਿਸਤਾਨ ਖੇਤਰ ਵਿਚ ਵੱਖਵਾਦੀ ਭਾਵਨਾਵਾਂ ’ਚ ਵਾਧਾ ਵੇਖਿਆ ਗਿਆ ਹੈ।  


Tanu

Content Editor

Related News