ਮਾਰਿਆ ਗਿਆ ਹੈ ਬਗਦਾਦੀ : ਆਈ.ਐੱਸ.

Tuesday, Jul 11, 2017 - 10:56 PM (IST)

ਮਾਰਿਆ ਗਿਆ ਹੈ ਬਗਦਾਦੀ : ਆਈ.ਐੱਸ.

ਬਗਦਾਦ— ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਸੁਪਰੀਮੋ ਅਬੁ ਬਕਰ ਬਗਦਾਦੀ ਮਾਰਿਆ ਗਿਆ ਹੈ। ਮੰਗਲਵਾਰ ਨੂੰ ਇਹ ਦੀ ਜਾਣਕਾਰੀ ਦਿੱਤੀ ਗਈ ਹੈ। ਅੱਤਵਾਦੀ ਸਮੂਹ ਨੇ ਕਿਹਾ ਕਿ ਉਹ ਜਲਦੀ ਹੀ ਬਗਦਾਦੀ ਦੇ ਉੱਤਰਾਧਿਕਾਰੀ ਦਾ ਐਲਾਨ ਕਰਨਗੇ। 
ਇਰਾਕੀ ਪੱਤਰਕਾਰ ਏਜੰਸੀ ਅਲ-ਸੁਮਾਰਿਆ ਨੇ ਕਿਹਾ, ''ਆਈ.ਐੱਸ. ਨੇ ਆਪਣੀ ਮੀਡੀਆ ਰਾਹੀਂ ਮੌਸੂਲ ਦੇ ਪੱਛਮ 'ਚ ਸਥਿਤ ਤਲ ਅਫਾਰ 'ਚ ਇਕ ਬਿਆਨ ਦਿੱਤਾ, ਜਿਸ 'ਚ ਬਿਨਾਂ ਵਿਸਥਾਰ ਦਿੱਤੀ ਜਾਣਕਾਰੀ 'ਚ ਆਪਣੇ ਨੇਤਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ।'' ਇਸ ਪੱਤਰਕਾਰ ਏਜੰਸੀ ਮੁਤਾਬਕ ਆਈ.ਐੱਸ. ਨੇ ਆਪਣੇ ਅੱਤਵਾਦੀਆਂ ਨੂੰ ਖਿਲਾਫਤ ਦੀ ਮੋਰਚਾਬੰਦੀ 'ਚ ਦ੍ਰਿੜਤਾ ਨੂੰ ਬਰਕਰਾਰ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ। ਇਹ ਜਾਣਕਾਰੀ ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲ ਅਬਾਦੀ ਦੇ ਮੌਸੂਲ ਨੂੰ ਆਈ.ਐੱਸ. ਤੋਂ ਮੁਕਤ ਹੋਣ ਦੇ ਰਸਮੀ ਐਲਾਨ ਦੇ ਬਾਅਦ ਆਈ ਹੈ।


Related News