ਬਾਲਯੋਗੀ ਬਾਬਾ ਪ੍ਰਗਟ ਨਾਥ ਵੱਲੋਂ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਸਥਾਪਿਤ ਕਰਨ ਲਈ ਭਾਰਤ ਸਰਕਾਰ ਦਾ ਧੰਨਵਾਦ
Wednesday, Nov 12, 2025 - 06:32 AM (IST)
ਰੋਮ (ਕੈਂਥ) : ਭਾਰਤੀ ਦੂਤਾਵਾਸ ਰੋਮ ਦੇ ਰਾਜਦੂਤ ਅਤੇ ਉਪ ਰਾਜਦੂਤ ਅਤੇ ਵਿਸ਼ੇਸ਼ ਤੌਰ 'ਤੇ ਭਾਰਤ ਸਰਕਾਰ ਦੇ ਯਤਨਾਂ ਸਦਕਾ ਇਟਲੀ ਦੇ ਕਸਬਾ ਕੰਪੋਰਤੋਨਦੋ (ਮਾਰਕੇ) ਵਿੱਚ ਨਗਰ ਕੌਂਸਲ ਦੀ ਸਹਾਇਤਾ ਨਾਲ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਯੂਰਪੀ ਧਰਤੀ ਉੱਤੇ ਪਲੇਠੀ ਮੂਰਤੀ ਦੀ ਸਥਾਪਨਾ ਕੀਤੀ ਗਈ ਸੀ ਜਿਸ ਸਬੰਧੀ ਭਾਰਤ ਤੋਂ ਇਟਲੀ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਮਨਾਉਣ ਲਈ ਪਹੁੰਚੇ ਬਾਲਯੋਗੀ ਬਾਬਾ ਪ੍ਰਗਟ ਨਾਥ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ।

ਇਹ ਵੀ ਪੜ੍ਹੋ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਪ੍ਰੀਲੀਆ ‘ਚ ਕਰਾਇਆ ਗਿਆ 3 ਰੋਜ਼ਾ ਗੁਰਮਤਿ ਸਮਾਗਮ
ਉਨ੍ਹਾਂ ਵੱਲੋਂ ਬੀਤੇ ਦਿਨੀਂ ਭਗਵਾਨ ਵਾਲਮੀਕਿ ਸਭਾ ਯੂਰਪ ਦੇ ਪ੍ਰਧਾਨ ਦਲਵੀਰ ਭੱਟੀ ਅਤੇ ਇੰਡੋ ਇਟਾਲੀਅਨ ਵੈਲਫੇਅਰ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਵਿਸ਼ਨੂੰ ਕੁਮਾਰ ਸੋਨੀ ਨਾਲ ਵਿਸ਼ੇਸ਼ ਤੌਰ 'ਤੇ ਭਾਰਤੀ ਦੂਤਾਵਾਸ ਰੋਮ ਦੇ ਮੌਜੂਦਾ ਉਪ ਰਾਜਦੂਤ ਸ਼੍ਰੀ ਗੌਰਵ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਬਾਲਯੋਗੀ ਬਾਬਾ ਪ੍ਰਗਟ ਨਾਥ ਵੱਲੋਂ ਰਾਜਦੂਤ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਵਾਲਮੀਕਿ ਭਾਈਚਾਰੇ ਦੇ ਲੋਕਾਂ ਵਲੋਂ ਭਾਰਤ ਸਰਕਾਰ, ਭਾਰਤੀ ਦੂਤਾਵਾਸ ਦੇ ਉਸ ਸਮੇਂ ਦੇ ਰਾਜਦੂਤ ਮੈਡਮ ਵਾਨੀ ਰਾਓ ਤੇ ਉਪ ਰਾਜਦੂਤ ਸ਼੍ਰੀ ਅਮਰਾਰਾਮ ਗੁੱਜਰ ਤੇ ਨਗਰ ਕੌਂਸਲ ਦੇ ਮੇਅਰ ਮਾਸੀ ਮਿਲੀਆਨੋ ਮਿਊਚੀ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਕਮਲਜੀਤ ਸਿੰਘ ਸਾਗੀ ਸਮੇਤ ਕਈ ਨਾਮਵਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
