ਮਾਂ ਦੁਰਗਾ ਸ਼ਕਤੀ ਮੰਦਿਰ ਫੌਨਤਾਨੇਲੇ ਦੀ ਨਵੀਂ ਕਮੇਟੀ ਦਾ ਹੋਇਆ ਗਠਨ, ਅਸ਼ੋਕ ਰਾਣਾ ਮੋਉਲੀ ਚੁਣੇ ਗਏ ਪ੍ਰਧਾਨ
Thursday, Feb 26, 2026 - 10:09 AM (IST)
ਰੋਮ (ਟੇਕਚੰਦ ਜਗਤਪੁਰ)- ਉੱਤਰੀ ਇਟਲੀ ਦੇ ਤਰਵੀਜ਼ੋ ਜ਼ਿਲ੍ਹੇ ਵਿੱਚ ਸਥਿਤ ਮਾਂ ਦੁਰਗਾ ਸ਼ਕਤੀ ਮੰਦਿਰ ਫੌਨਤਾਨੇਲੇ ਦੀ ਨਵੀਂ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸਰਬਸੰਮਤੀ ਨਾਲ ਹੋਈ ਇਸ ਚੋਣ ਦੌਰਾਨ ਅਸ਼ੋਕ ਰਾਣਾ ਮੋਉਲੀ ਪ੍ਰਧਾਨ ਚੁਣੇ ਗਏ ਹਨ, ਜਦੋਂ ਕਿ ਰਵੀ ਕੁਮਾਰ ਨੂੰ ਵਾਇਸ ਪ੍ਰੈਜ਼ੀਡੈਂਟ ਬਣਾਇਆ ਗਿਆ ਹੈ।
ਬਾਕੀ ਆਹੁਦੇਦਾਰਾਂ ਵਿੱਚ ਸਚਿਨ ਕੌਸ਼ਲ ਅਤੇ ਮੋਹਿਤ ਸਿੰਘ ਨੂੰ ਸਕੱਤਰ, ਪਰਦੀਪ ਕੁਮਾਰ ਅਤੇ ਸੋਹਨ ਠਾਕੁਰ ਨੂੰ ਖਜ਼ਾਨਚੀ, ਰਾਣਾ ਰਣਬੀਰ ਸਿੰਘ, ਅਜੇ ਕੁਮਾਰ, ਰਮੇਸ਼ ਕਾਂਤ, ਰਾਜਪਾਲ ਸੈਣੀ ਅਤੇ ਮੋਹਨ ਲਾਲ ਸਲਾਹਕਾਰ ਚੁਣੇ ਗਏ ਹਨ। ਇਸ ਚੋਣ ਦੌਰਾਨ ਹਾਜ਼ਰ ਸਾਰੇ ਸ਼ਰਧਾਲੂਆਂ ਦੁਆਰਾ ਨਵੀਂ ਪ੍ਰਬੰਧਕ ਕਮੇਟੀ ਨੂੰ ਸਹਿਮਤੀ ਦਿੰਦਿਆਂ ਸਾਰੇ ਆਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ।
ਇਹ ਵੀ ਪੜ੍ਹੋ- ਅਮਰੀਕਾ ਨੇ ਬਣਾ ਲਿਆ ਜੰਗ ਦਾ Plan ! ਇਜ਼ਰਾਈਲ 'ਚ ਉਤਾਰੇ ਲੜਾਕੂ ਜਹਾਜ਼, ਕਿਸੇ ਵੇਲੇ ਵੀ...
ਪ੍ਰੈੱਸ ਨਾਲਲ ਗੱਲਬਾਤ ਦੌਰਾਨ ਨਵੇਂ ਚੁਣੇ ਗਏ ਪ੍ਰਧਾਨ ਅਸ਼ੋਕ ਰਾਣਾ ਮੋਉਲੀ ਨੇ ਕਿਹਾ ਕਿ ਉਹ ਇਲਾਕੇ ਦੇ ਸ਼ਰਧਾਲੂਆਂ ਦੁਆਰਾ ਸੌਂਪੀ ਗਈ ਇਸ ਵੱਡੀ ਜਿੰਮੇਵਾਰੀ ਨੂੰ ਤਨ-ਮਨ ਤੇ ਧਨ ਨਾਲ ਨਿਭਾਉਣ ਲਈ ਦਿਨ-ਰਾਤ ਇਕ ਕਰਨਗੇ। ਇਟਲੀ ਦੀ ਧਰਤੀ 'ਤੇ ਹਿੰਦੂ ਧਰਮ ਤੇ ਸੰਸਕ੍ਰਿਤੀ ਨੂੰ ਹੋਰ ਪ੍ਰਫੁਲਿੱਤ ਕਰਨ ਦੇ ਨਾਲ-ਨਾਲ ਸਮਾਜਿਕ ਭਲਾਈ ਦੇ ਕਾਰਜਾਂ ਵਿੱਚ ਵੀ ਵਧ-ਚੜ੍ਹ ਕੇ ਭੂਮਿਕਾ ਨਿਭਾਉਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
