ਸਿਰਫ਼ Women''s Day ਨਹੀਂ, ਵੱਡੇ ਬਦਲਾਅ ਦੀ ਤਰੀਕ ਹੈ 8 ਮਾਰਚ

Saturday, Mar 07, 2026 - 04:19 PM (IST)

ਸਿਰਫ਼ Women''s Day ਨਹੀਂ, ਵੱਡੇ ਬਦਲਾਅ ਦੀ ਤਰੀਕ ਹੈ 8 ਮਾਰਚ

ਰੋਮ (ਦਲਵੀਰ ਸਿੰਘ ਕੈਂਥ)- 8 ਮਾਰਚ ਦਾ ਦਿਨ ਕੈਲੰਡਰ ਦੀ ਮਹਿਜ਼ ਇੱਕ ਤਰੀਕ ਨਹੀਂ, ਸਗੋਂ ਇਹ ਮਜ਼ਦੂਰ ਲਹਿਰਾਂ ਅਤੇ ਰਾਜਨੀਤਿਕ ਸੰਘਰਸ਼ਾਂ ਤੋਂ ਉਪਜੇ ਇੱਕ ਵੱਡੇ ਬਦਲਾਅ ਦਾ ਪ੍ਰਤੀਕ ਹੈ। ਇਸ ਦਿਨ ਦੁਨੀਆ ਭਰ ਵਿੱਚ ਵਿਸ਼ਵ ਮਹਿਲਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਇਸ ਦਿਨ ਦੀ ਨੀਂਹ 1908 ਵਿੱਚ ਨਿਊਯਾਰਕ ਸ਼ਹਿਰ ਤੋਂ ਰੱਖੀ ਗਈ ਸੀ, ਜਿੱਥੇ 15,000 ਔਰਤਾਂ ਨੇ ਕੰਮ ਦੇ ਘੰਟੇ ਘਟਾਉਣ, ਬਿਹਤਰ ਤਨਖਾਹਾਂ ਅਤੇ ਵੋਟ ਦੇ ਅਧਿਕਾਰ ਲਈ ਸੜਕਾਂ 'ਤੇ ਉਤਰ ਕੇ ਮਾਰਚ ਕੀਤਾ ਸੀ। 1910 ਵਿੱਚ ਕਲਾਰਾ ਜੇਟਕਿਨ ਦੇ ਸੁਝਾਅ 'ਤੇ ਕੋਪਨਹੇਗਨ ਕਾਨਫਰੰਸ ਵਿੱਚ 17 ਦੇਸ਼ਾਂ ਦੀਆਂ 100 ਔਰਤਾਂ ਨੇ ਇਸ ਦਿਵਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਨਾਉਣ ਦੀ ਮੋਹਰ ਲਗਾਈ। 1917 ਵਿੱਚ ਰੂਸੀ ਔਰਤਾਂ ਦੀ 'ਰੋਟੀ ਅਤੇ ਸ਼ਾਂਤੀ' ਲਈ ਸ਼ੁਰੂ ਹੋਈ ਹੜਤਾਲ ਨੇ ਅਖੀਰ ਵਿੱਚ ਔਰਤਾਂ ਲਈ ਵੋਟ ਦਾ ਹੱਕ ਯਕੀਨੀ ਬਣਾਇਆ। 1975 ਵਿੱਚ ਸੰਯੁਕਤ ਰਾਸ਼ਟਰ ਵੱਲੋਂ ਅਧਿਕਾਰਤ ਮਾਨਤਾ ਮਿਲਣ ਤੋਂ ਬਾਅਦ ਇਹ ਦਿਨ ਕਈ ਦੇਸ਼ਾਂ ਵਿੱਚ ਜਨਤਕ ਛੁੱਟੀ ਦਾ ਰੂਪ ਧਾਰ ਗਿਆ।

PunjabKesari

ਇਟਲੀ ਵਿੱਚ ਇਸ ਦਿਨ ਨੂੰ ਖਾਸ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਇੱਥੋਂ ਦੀ ਸਰਕਾਰ ਵੱਲੋਂ ਮਹਿਲਾਵਾਂ ਲਈ ਸਰਕਾਰੀ ਅਜਾਇਬ ਘਰਾਂ ਅਤੇ ਪੁਰਾਤਨ ਸਥਾਨਾਂ ਵਿੱਚ ਦਾਖ਼ਲਾ ਮੁਫ਼ਤ ਕੀਤਾ ਗਿਆ ਹੈ। ਰੋਮ, ਮਿਲਾਨ ਅਤੇ ਫਿਰੈਸੇ ਸਮੇਤ ਕਈ ਸ਼ਹਿਰਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ ਉਲੀਕੇ ਗਏ ਹਨ। ਇੱਥੇ ਔਰਤਾਂ ਨੂੰ ਪੀਲੇ ਰੰਗ ਦਾ 'ਮੀਮੋਜਾ' ਫੁੱਲ ਭੇਟ ਕਰਨਾ ਇੱਕ ਪੁਰਾਣੀ ਰਵਾਇਤ ਹੈ, ਜਿਸ ਤਹਿਤ ਹਰ ਸਾਲ ਲਗਭਗ 13 ਮਿਲੀਅਨ ਫੁੱਲਾਂ ਦੀਆਂ ਟਹਿਣੀਆਂ ਵੇਚੀਆਂ ਜਾਂਦੀਆਂ ਹਨ। ਸਰਕਾਰ ਇਸ ਵਾਰ Give to Gain ਦੇ ਥੀਮ 'ਤੇ ਕੰਮ ਕਰ ਰਹੀ ਹੈ।

ਇਸ ਮੌਕੇ 'ਤੇ ਪਾਕਿਸਤਾਨੀ ਮੂਲ ਦੀ ਮਹਿਲਾ ਸੁਨਦਸ ਅਲੀ, ਜੋ ਕਿ ਇਟਲੀ ਵਿੱਚ ਰਹਿ ਰਹੀ ਹੈ, ਨੇ ਆਪਣੀ ਸੰਘਰਸ਼ ਭਰੀ ਜ਼ਿੰਦਗੀ ਨੂੰ ਸਾਂਝਾ ਕੀਤਾ। ਘਰੇਲੂ ਅੱਤਿਆਚਾਰ ਦਾ ਸ਼ਿਕਾਰ ਹੋਣ ਦੇ ਬਾਵਜੂਦ ਉਹ ਹੌਸਲਾ ਨਹੀਂ ਹਾਰੀ। ਆਪਣੇ ਬੱਚਿਆਂ ਸਮੇਤ ਸਰਕਾਰੀ ਸ਼ਰਨ ਵਿੱਚ ਰਹਿ ਰਹੀ ਸੁਨਦਸ ਅਲੀ ਨੇ ਕਿਹਾ, "ਸਮਾਜ ਵਿੱਚ ਆਪਣੇ ਹੱਕਾਂ ਦੀ ਲੜਾਈ ਔਰਤ ਨੂੰ ਆਪ ਲੜਨੀ ਪਵੇਗੀ, ਕਿਸੇ ਹੋਰ ਦੇ ਭਰੋਸੇ ਨਹੀਂ ਬੈਠਣਾ ਚਾਹੀਦਾ।"

PunjabKesari

ਉਹ ਸੋਸ਼ਲ ਮੀਡੀਆ ਰਾਹੀਂ ਬੇਬਾਕੀ ਨਾਲ ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੀ ਹੈ। ਦੁਨੀਆ ਭਰ ਵਿੱਚ ਲਗਭਗ 840 ਮਿਲੀਅਨ ਔਰਤਾਂ ਘਰੇਲੂ ਹਿੰਸਾ ਨਾਲ ਪ੍ਰਭਾਵਿਤ ਹਨ, ਜਿਨ੍ਹਾਂ ਦੇ ਸਤਿਕਾਰ ਤੇ ਅਧਿਕਾਰਾਂ ਲਈ ਇੱਕ ਸਦੀ ਤੋਂ ਮਹਿਲਾ ਦਿਵਸ ਮਨਾਉਣਾ ਇੱਕ ਜ਼ਰੂਰੀ ਕੜੀ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ- ''ਇਹ ਸਿਰਫ਼ ਸਮੇਂ ਦੀ ਬਰਬਾਦੀ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News