ਆਸਟ੍ਰੇਲੀਆਈ ਵਿਗਿਆਨੀਆਂ ਨੇ ਬਣਾਇਆ ''ਸੁਪਰ ਫਾਸਟ ਕਵਾਂਟਮ ਕੰਪਿਊਟਰ''

Monday, Jul 22, 2019 - 05:52 PM (IST)

ਆਸਟ੍ਰੇਲੀਆਈ ਵਿਗਿਆਨੀਆਂ ਨੇ ਬਣਾਇਆ ''ਸੁਪਰ ਫਾਸਟ ਕਵਾਂਟਮ ਕੰਪਿਊਟਰ''

ਮੈਲਬੌਰਨ (ਭਾਸ਼ਾ)— ਕਵਾਂਟਮ ਕੰਪਿਊਟਿੰਗ ਦੇ ਖੇਤਰ ਵਿਚ ਆਸਟ੍ਰੇਲੀਆਈ ਵਿਗਿਆਨੀਆਂ ਦੀ ਇਕ ਟੀਮ ਨੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਇਨ੍ਹਾਂ ਵਿਗਿਆਨੀਆਂ ਨੇ ਇਕ ਕਵਾਂਟਮ ਕੰਪਿਊਟਰ ਦੇ ਸੈਂਟਰਲ ਬਿਲਡਿੰਗ ਦੇ ਸੁਪਰ ਫਾਸਟ ਵਰਜਨ ਦਾ ਨਿਰਮਾਣ ਕੀਤਾ ਹੈ। ਇਹ ਕੰਪਿਊਟਰ ਕਿਸੇ ਵੀ ਮੁਸ਼ਕਲ ਸਮੱਸਿਆ ਦਾ ਹੱਲ 200 ਗੁਣਾ ਜ਼ਿਆਦਾ ਤੇਜ਼ੀ ਨਾਲ ਕਰ ਸਕਦਾ ਹੈ। ਕਵਾਂਟਮ ਕੰਪਿਊਟਰ ਦੀ ਵਰਤੋਂ ਅਜਿਹੀਆਂ ਗਣਨਾ ਕਰਨ ਵਿਚ ਕੀਤੀ ਜਾਂਦੀ ਹੈ, ਜਿਸ ਨੂੰ ਸਿਧਾਂਤਕ ਜਾਂ ਭੌਤਿਕ ਰੂਪ ਨਾਲ ਲਾਗੂ ਕੀਤਾ ਜਾ ਸਕਦਾ ਹੈ। 

ਕਵਾਂਟਮ ਕੰਪਿਊਟਰ ਬਹੁਤ ਮੁਸ਼ਕਲ ਗਣਨਾ ਨੂੰ ਹੱਲ ਕਰਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਆਧੁਨਿਕ ਕਵਾਂਟਮ ਕੰਪਿਊਟਰ ਵਿਚ ਕਾਸਮੋ ਨਾਲ ਸੰਬੰਧਤ ਰਹੱਸਾਂ ਨੂੰ ਸੁਲਝਾਉਣ ਵਿਚ ਵਿਗਿਆਨੀਆਂ ਦੀ ਮਦਦ ਕਰਨ ਦੀ ਸਮਰੱਥਾ ਹੁੰਦੀ ਹੈ। ਇਨ੍ਹਾਂ ਗਣਨਾ ਦੀ ਮਦਦ ਨਾਲ ਦੁਨੀਆ ਦੀ ਉੱਤਪਤੀ ਦੇ ਰਹੱਸ ਤੋਂ ਲੈ ਕੇ ਦੂਜੇ ਗ੍ਰਹਿਆਂ 'ਤੇ ਜੀਵਨ ਹੈ ਜਾਂ ਨਹੀਂ ਇਸ ਦਾ ਪਤਾ ਵੀ ਲਗਾਇਆ ਜਾ ਸਕਦਾ ਹੈ। ਇਹ ਖੋਜ ਰਿਪੋਰਟ 'ਨੇਚਰ ਜਨਰਲ' ਵਿਚ ਪ੍ਰਕਾਸ਼ਿਤ ਹੋਈ ਹੈ।


author

Vandana

Content Editor

Related News