ਜਾਨ ਬਚਾਉਣ ਲਈ ਨੌਜਵਾਨ ਨੂੰ ਕਟਵਾਉਣਾ ਪਿਆ ਸਿਰ ਦਾ ਹਿੱਸਾ

02/16/2019 3:03:08 PM

ਸਿਡਨੀ, (ਏਜੰਸੀ)— ਕ੍ਰਿਸਮਸ ਵਾਲੇ ਦਿਨ ਆਸਟ੍ਰੇਲੀਆ ਦੇ ਇਕ ਨੌਜਵਾਨ ਨਾਲ ਅਜਿਹਾ ਭਿਆਨਕ ਹਾਦਸਾ ਵਾਪਰਿਆ ਕਿ ਜਿਸ ਨੂੰ ਉਹ ਕਦੇ ਭੁੱਲ ਨਹੀਂ ਸਕਦਾ। ਇਸ ਨੌਜਵਾਨ ਦਾ ਨਾਂ ਪਾਲ ਟਸਾਗਾਰਿਸ ਹੈ, ਜੇਕਰ ਡਾਕਟਰ ਉਸ ਦੀ ਖੋਪੜੀ ਦਾ ਇਕ ਹਿੱਸਾ ਵੱਖਰਾ ਨਾ ਕਰਦੇ ਤਾਂ ਸ਼ਾਇਦ ਉਹ ਮਰ ਹੀ ਜਾਂਦਾ। ਉਸ ਦੀ ਭੈਣ ਕੈਲੀ ਨੇ ਕਿਹਾ ਕਿ ਉਹ ਸ਼ੁਕਰਗੁਜ਼ਾਰ ਹੈ ਕਿ ਉਸ ਦਾ ਭਰਾ ਜਿਊਂਦਾ ਹੈ। ਉਸ ਨੇ ਕਿਹਾ ਕਿ ਉਸ ਨੂੰ ਦੁੱਖ ਹੈ ਕਿ ਉਸ ਦੇ ਸਿਰ ਦਾ ਆਕਾਰ ਬਦਲ ਗਿਆ ਹੈ ਅਤੇ ਉਹ ਕਾਫੀ ਤਕਲੀਫ 'ਚੋਂ ਲੰਘ ਰਿਹਾ ਹੈ ਪਰ ਫਿਰ ਵੀ ਉਸ ਦਾ ਭਰਾ ਸਾਹ ਲੈ ਰਿਹਾ ਹੈ, ਉਸ ਲਈ ਇਹ ਬਹੁਤ ਹੈ। 41 ਸਾਲਾ ਇਸ ਵਿਅਕਤੀ ਨੂੰ ਕਿਸੇ ਨੇ ਕਾਰ ਰਾਹੀਂ ਟੱਕਰ ਮਾਰੀ ਸੀ ਅਤੇ ਉਹ ਭੱਜ ਗਿਆ ਸੀ। ਫਿਲਹਾਲ ਦੋਸ਼ੀ 'ਤੇ ਕੇਸ ਚੱਲ ਰਿਹਾ ਹੈ। ਇਸੇ ਕਾਰਨ ਟਸਾਗਾਰਿਸ  ਦੇ ਦਿਮਾਗ ਦਾ ਇਕ ਹਿੱਸਾ ਡੈਮੇਜ ਹੋ ਗਿਆ ਸੀ। ਉਸ ਦੀ ਜੁੜਵਾ ਭੈਣ ਨੇ ਕਿਹਾ ਕਿ ਉਹ ਹਰ ਵੇਲੇ ਆਪਣੇ ਭਰਾ ਦੀ ਸੁੱਖ ਮੰਗਦੀ ਹੈ ਤੇ ਰੱਬ ਨੇ ਉਸ ਦੀ ਜ਼ਿੰਦਗੀ ਬਖਸ਼ ਕੇ ਉਸ 'ਤੇ ਅਹਿਸਾਨ ਕੀਤਾ ਹੈ। 

PunjabKesari

ਡਾਕਟਰਾਂ ਨੇ ਦੱਸਿਆ ਕਿ ਇਕ 18 ਸਾਲਾ ਨੌਜਵਾਨ ਬ੍ਰਿਟੇਨੀ ਲੀ ਬਰੈਂਬਲ ਗੱਡੀ ਚਲਾ ਰਿਹਾ ਸੀ ਜਿਸ ਦੀ ਗਲਤੀ ਕਾਰਨ ਟਸਾਗਾਰਿਸ ਜ਼ਖਮੀ ਹੋ ਗਿਆ ਅਤੇ ਸੜਕ ਦੇ ਇਕ ਕਿਨਾਰੇ 'ਤੇ ਡਿੱਗ ਗਿਆ ਸੀ। ਉਸ ਦਾ ਕਾਫੀ ਖੂਨ ਨਿਕਲ ਗਿਆ ਸੀ ਪਰ ਬ੍ਰਿਟੇਨੀ ਨੇ ਉਸ ਦੀ ਮਦਦ ਨਾ ਕੀਤੀ ਅਤੇ ਉੱਥੋਂ ਭੱਜ ਗਿਆ। ਇਕ ਆਫ ਡਿਊਟੀ ਮੈਡੀਕਲ ਅਧਿਕਾਰੀ ਅਤੇ ਕੁਝ ਹੋਰ ਲੋਕਾਂ ਨੇ ਉਸ ਨੂੰ ਸੜਕ ਤੋਂ ਚੁੱਕ ਕੇ ਹਸਪਤਾਲ ਲਿਆਂਦਾ। ਕੋਈ ਨਹੀਂ ਜਾਣਦਾ ਸੀ ਕਿ ਉਹ ਕਦੋਂ ਤੋਂ ਇੱਥੇ ਡਿੱਗਿਆ ਹੋਇਆ ਸੀ। ਸ਼ੁੱਕਰਵਾਰ ਨੂੰ ਦੋਸ਼ੀ ਬ੍ਰਿਟੇਨੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਕੈਲੀ ਨੇ ਕਿਹਾ ਕਿ ਉਹ ਆਪਣੇ ਭਰਾ ਦੀ ਅਜਿਹੀ ਹਾਲਤ ਕਰਨ ਵਾਲੇ ਨੂੰ ਸਲਾਖਾਂ ਪਿੱਛੇ ਦੇਖਣਾ ਚਾਹੁੰਦੀ ਹੈ।


Related News