ਆਸਟ੍ਰੇਲੀਆ: ਜੰਗਲੀ ਅੱਗ ਬੁਝਾਉਣ ਲਈ ਸਵੀਮਿੰਗ ਪੂਲ 'ਚੋਂ ਲਿਆ ਗਿਆ ਪਾਣੀ, ਵੀਡੀਓ

12/22/2019 3:48:40 PM

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਜੰਗਲਾਂ ਵਿਚ ਲਗੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਸਥਿਤੀ 'ਤੇ ਕੰਟਰੋਲ ਤੋਂ ਬਾਹਰ ਹੈ। ਇਸ ਕਾਰਨ ਇਲਾਕੇ ਵਿਚ ਹਵਾ ਪ੍ਰਦੂਸ਼ਣ ਵਿਚ ਵਾਧਾ ਹੋ ਰਿਹਾ ਹੈ ਅਤੇ ਹੋਰ ਕਈ ਤਰ੍ਹਾਂ ਨੇ ਨੁਕਸਾਨ ਹੋ ਰਹੇ ਹਨ। ਜੰਗਲ ਵਿਚ ਲੱਗੀ ਅੱਗ ਨਾਲ ਉਠਣ ਵਾਲੇ ਧੂੰਏਂ ਨਾਲ ਪੂਰਾ ਆਮਮਾਨ ਭਰਿਆ ਹੋਇਆ ਹੈ। ਇਸੇ ਕਾਰਨ ਆਸਟ੍ਰੇਲੀਆ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਇਲਾਕੇ ਨਿਊ ਸਾਊਥ ਵੇਲਜ਼ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜੰਗਲੀ ਅੱਗ ਬੁਝਾਉਣ ਲਈ ਹੈਲੀਕਾਪਟਰਾਂ ਜ਼ਰੀਏ ਸਵੀਮਿੰਗ ਪੂਲ ਵਿਚੋਂ ਪਾਣੀ ਲਿਆ ਜਾ ਰਿਹਾ ਹੈ। ਇਸ ਸਬੰਧੀ ਇਕ ਵੀਡੀਓ ਵਾਇਰਲ ਹੋਇਆ ਹੈ। 

 

ਉੱਧਰ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਹੈ। ਇਨੀਂ ਦਿਨੀਂ ਇੱਥੇ ਲੱਗਭਗ 120 ਥਾਵਾਂ 'ਤੇ ਅੱਗ ਲੱਗੀ ਹੋਈ ਹੈ।ਇਸ ਸਥਿਤੀ ਨੂੰ ਆਊਟ-ਆਫ-ਕੰਟਰੋਲ ਐਲਾਨਿਆ ਗਿਆ ਹੈ। ਇਹਨਾਂ ਜੰਗਲਾਂ ਦੇ ਇਲਾਵਾ ਸਿਡਨੀ ਵਿਚ 3 ਥਾਵਾਂ 'ਤੇ ਬਾਹਰੀ ਇਲਾਕਿਆਂ ਵਿਚ ਵੀ ਅੱਗ ਲੱਗੀ ਹੋਈ ਹੈ।ਅੱਗ ਕਾਰਨ ਹੁਣ ਤੱਕ ਇੱਥੇ 6 ਲੋਕਾਂ ਦੀ ਮੌਤ ਹੋ  ਚੁੱਕੀ ਹੈ ਅਤੇ ਤਕਰੀਬਨ 680 ਘਰ ਸੜ ਚੁੱਕੇ ਹਨ। ਇਸ ਦੇ ਇਲਾਵਾ 12 ਹਜ਼ਾਰ ਵਰਗ ਕਿਲੋਮੀਟਰ ਜ਼ਮੀਨ ਖਰਾਬ ਹੋ ਚੁੱਕੀ ਹੈ। ਇਸ ਰਾਸ਼ਟਰੀ ਆਫਤ ਦੇ ਸਮੇਂ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵੀ ਆਪਣੀਆਂ ਛੁੱਟੀਆਂ ਦੀ ਮਿਆਦ ਘੱਟ ਕਰ ਕੇ ਵਾਪਸ ਆ ਚੁੱਕੇ ਹਨ।


Vandana

Content Editor

Related News