ਆਸਟ੍ਰੇਲੀਆ : ਲਾਪਤਾ ਬੁਸ਼ਵਾਕਰ ਮਿਲਿਆ ਸੁਰੱਖਿਅਤ

08/17/2018 12:42:30 PM

ਸਿਡਨੀ (ਬਿਊਰੋ)— ਆਸਟਰੇਲੀਆ ਦੇ ਸ਼ਹਿਰ ਕਟੂੰਬਾ ਵਿਚ ਲਾਪਤਾ ਹੋਇਆ 27 ਸਾਲਾ ਇਕ ਬੁਸ਼ਵਾਕਰ ਬਲੂ ਮਾਊਂਟੇਨਜ਼ ਵਿਚ ਸੁਰੱਖਿਅਤ ਮਿਲ ਗਿਆ ਹੈ। ਬੁਸ਼ਵਾਕਰ ਡੇਵਿਡ ਲੁਸਟੀਨਾ ਕਟੂੰਬਾ ਵਿਚ ਕੱਲ ਸਵੇਰੇ ਰੁਈਨਡ ਕੈਸਲ ਚਟਾਨ ਦੀ ਉਚਾਈ ਦਾ ਪਤਾ ਲਗਾਉਣ ਲਈ ਗਿਆ ਸੀ ਪਰ ਵਾਪਸ ਨਹੀਂ ਸੀ ਪਰਤਿਆ। ਰਾਤ ਹੋਣ ਤੋਂ ਪਹਿਲਾਂ ਪੁਲਸ ਨੂੰ ਉਸ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਗਈ। ਪੁਲਸ ਨੇ ਤੁਰੰਤ ਪੋਲਏਅਰ ਅਤੇ ਨਿਊ ਸਾਊਥ ਵੇਲਜ਼ ਸਟੇਟ ਐਮਰਜੈਂਸੀ ਸੇਵਾ ਦੀ ਮਦਦ ਨਾਲ ਇਕ ਸ਼ੁਰੂਆਤੀ ਖੋਜ ਕੀਤੀ ਪਰ ਹਨੇਰਾ ਹੋ ਜਾਣ ਕਾਰਨ ਉਸ ਨੂੰ ਲੱਭਿਆ ਨਹੀਂ ਜਾ ਸਕਿਆ। ਮੌਸਮ ਵਿਗਿਆਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਤ ਨੂੰ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਠੰਡੀ ਹਵਾ ਚੱਲਣ ਕਾਰਨ ਤਾਪਮਾਨ ਮਾਈਨਸ 6 ਡਿਗਰੀ ਤੱਕ ਪਹੁੰਚ ਗਿਆ ਸੀ। ਇਸ ਲਈ ਪੁਲਸ ਨੂੰ ਡੇਵਿਡ ਦੀ ਚਿੰਤਾ ਹੋ ਰਹੀ ਸੀ। ਅਗਲੀ ਸਵੇਰ ਨੂੰ ਪੁਲਸ ਨੇ ਖੋਜ ਮੁਹਿੰਮ ਸ਼ੁਰੂ ਕੀਤੀ ਅਤੇ ਕਟੂੰਬਾ ਨੇੜੇ ਬੁਸ਼ਲੈਂਡ ਵਿਚ ਡੇਵਿਡ ਸੁਰੱਖਿਅਤ ਹਾਲਤ ਵਿਚ ਮਿਲ ਲਿਆ।


Related News