ਸਾਬਕਾ ਆਸਟ੍ਰੇਲੀਆਈ ਪੀ.ਐੱਮ. ਦੀ ਬੇਟੀ ਦਾ ਦਾਅਵਾ, ''80 ਦੇ ਦਹਾਕੇ ''ਚ ਹੋਇਆ ਸੀ ਰੇਪ

12/09/2019 3:34:56 PM

ਸਿਡਨੀ (ਬਿਊਰੋ): ਸਾਬਕਾ ਆਸਟੇ੍ਲੀਆਈ ਪੀ.ਐੱਮ. ਬੌਬ ਹਾਕ ਦੀ ਬੇਟੀ ਨੇ ਦੋਸ਼ ਲਗਾਇਆ ਹੈ ਕਿ 1980 ਦੇ ਦਹਾਕੇ ਵਿਚ ਉਸ ਦਾ ਬਲਾਤਕਾਰ ਕੀਤਾ ਗਿਆ ਸੀ। ਪਰ ਉਸ ਸਮੇਂ ਉਸ ਦੇ ਪਿਤਾ ਨੇ ਕਰੀਅਰ ਬਚਾਉਣ ਦੀ ਖਾਤਰ ਉਸ ਨੂੰ ਚੁੱਪ ਰਹਿਣ ਲਈ ਕਿਹਾ ਸੀ। ਬੌਬ ਹਾਕ ਦੀ ਸਭ ਤੋਂ ਛੋਟੀ ਬੇਟੀ ਰੋਸਲਿਨ ਡਿਲਨ ਦਾ ਦਾਅਵਾ ਹੈ ਕਿ ਉਸ ਦੇ ਪਿਤਾ ਦੇ ਕਰੀਬੀ ਅਤੇ ਸਾਬਕਾ ਸਾਂਸਦ ਬਿਲ ਲੈਂਡਰਿਊ ਨੇ 1980 ਦੇ ਦਹਾਕੇ ਵਿਚ ਉਸ ਦਾ ਯੌਨ ਸ਼ੋਸ਼ਣ ਕੀਤਾ ਸੀ।

ਰੋਸਲਿਨ ਡਿਲਨ ਦੇ ਦੋਸ਼ਾਂ ਨੂੰ ਆਸਟ੍ਰੇਲੀਆਈ ਸਾਈਟ ਦੀ ਨਿਊ ਡੇਲੀ ਨੇ ਕੋਰਟ ਵਿਚ ਦਸਤਾਵੇਜ਼ਾਂ ਦੇ ਆਧਾਰ 'ਤੇ ਸਾਹਮਣੇ ਰੱਖਿਆ ਹੈ। ਉਹ ਕਹਿੰਦੀ ਹੈ ਕਿ ਹਾਕ ਲੇਬਰ ਪਾਰਟੀ ਵਿਚ ਸਾਂਸਦ ਬਿਲ ਲੈਂਡੇਰਿਊ ਵੱਲੋਂ ਉਸ ਦਾ ਯੌਨ ਸ਼ੋਸ਼ਣ ਕੀਤਾ ਗਿਆ ਸੀ। ਦੋਵੇਂ ਵਿਅਕਤੀ ਹੁਣ ਮਰ ਚੁੱਕੇ ਹਨ। ਡਿਲਨ ਫਿਲਹਾਲ ਆਪਣੇ ਪਿਤਾ ਦੀ ਮਿਲੀਅਨ ਆਸਟ੍ਰੇਲੀਆਈ ਡਾਲਰ ਦੀ ਜਾਇਦਾਦ 'ਤੇ ਦਾਅਵਾ ਕਰ ਰਹੀ ਹੈ। ਇਕ ਹਲਫਨਾਮੇ ਵਿਚ ਡਿਲਨ ਨੇ ਦੋਸ਼ ਲਗਾਇਆ ਕਿ ਜਦੋਂ ਉਹ ਲੈਂਡਰਿਊ ਦੇ ਦਫਤਰ ਵਿਚ ਕੰਮ ਕਰਦੀ ਸੀ ਉਦੋਂ ਬਿਲ ਨੇ ਉਸ ਦਾ ਯੌਨ ਸ਼ੋਸ਼ਣ ਕੀਤਾ ਸੀ।  

ਦਸਤਾਵੇਜ਼ਾਂ ਮੁਤਾਬਕ ਡਿਲਨ ਦਾ ਕਹਿਣਾ ਹੈ ਕਿ ਉਹਨਾਂ ਦਾ 1983 ਵਿਚ 3 ਵਾਰ ਯੌਨ ਸ਼ੋਸ਼ਣ ਕੀਤਾ ਗਿਆ। ਤੀਜੀ ਵਾਰ ਜਦੋਂ ਉਹਨਾਂ ਦਾ ਯੌਨ ਸ਼ੋਸ਼ਣ ਕੀਤਾ ਗਿਆ ਤਾਂ ਉਸ ਨੇ ਇਸ ਬਾਰੇ ਆਪਣੇ ਪਿਤਾ ਨੂੰ ਦੱਸਿਆ ਅਤੇ ਪੁਲਸ ਵਿਚ ਸ਼ਿਕਾਇਤ ਦਰਜ ਕਰਾਉਣ ਦੀ ਗੱਲ ਕਹੀ ਪਰ ਉਸ ਦੇ ਪਿਤਾ ਨੇ ਕਿਹਾ ਕਿ ਇਸ ਸਮੇਂ ਉਹ ਕੋਈ ਵਿਵਾਦ ਨਹੀਂ ਚਾਹੁੰਦੇ।ਉਸ ਸਮੇਂ ਹਾਕ ਲੇਬਰ ਲੀਡਰ ਬਣਨ ਦੀ ਕੋਸ਼ਿਸ਼ ਕਰ ਰਹੇ ਸਨ।

ਉੱਥੇ ਡਿਲਨ ਦੀ ਭੈਣ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਇਸ ਘਟਨਾ ਬਾਰੇ ਜਾਣਦਾ ਹੈ। ਡਿਲਨ ਨੂੰ ਉਸ ਸਮੇਂ ਲੋਕਾਂ ਨੂੰ ਦੱਸਣਾ ਚਾਹੀਦਾ ਸੀ। ਉਹਨਾਂ ਨੂੰ ਵਿਸ਼ਵਾਸ ਹੈ ਕਿ ਲੋਕ ਉਹਨਾਂ ਨੂੰ ਸਹਿਯੋਗ ਦਿੰਦੇ ਪਰ ਇਸ ਨੂੰ ਕਾਨੂੰਨੀ ਪ੍ਰਕਿਰਿਆ ਵਿਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਭਾਵੇਂਕਿ ਡਿਲਨ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ 1980 ਵਿਚ ਹਾਕ ਆਸਟ੍ਰੇਲੀਆਈ ਰਾਜਨੀਤੀ ਵਿਚ ਪ੍ਮੁੱਖ ਵਿਅਕਤੀ ਸਨ। ਉਹਨਾਂ ਨੇ 4 ਵਾਰ ਚੋਣਾਂ ਜਿੱਤੀਆਂ ਸਨ।


Vandana

Content Editor

Related News