ਆਸਟ੍ਰੇਲੀਆ ''ਚ ਲਾਪਤਾ ਹੋਏ ਫਰਾਂਸ ਪੈਰਾਗਲਾਈਡਰ ਦੀ ਮਿਲੀ ਲਾਸ਼

Sunday, Dec 09, 2018 - 04:48 PM (IST)

ਆਸਟ੍ਰੇਲੀਆ ''ਚ ਲਾਪਤਾ ਹੋਏ ਫਰਾਂਸ ਪੈਰਾਗਲਾਈਡਰ ਦੀ ਮਿਲੀ ਲਾਸ਼

ਸਿਡਨੀ (ਭਾਸ਼ਾ)— ਆਸਟ੍ਰੇਲੀਆ ਵਿਚ ਪੈਰਾਗਲਾਈਡਿੰਗ ਦੌਰਾਨ ਸ਼ਨੀਵਾਰ ਦੁਪਹਿਰ ਨੂੰ ਲਾਪਤਾ ਹੋਏ ਫ੍ਰਾਂਸੀਸੀ ਪੈਰਾਗਲਾਈਡਰ ਦੀ ਲਾਸ਼ ਐਤਵਾਰ ਨੂੰ ਮਿਲ ਗਈ। ਪਿਏਰੇ ਨਵੀਲੇ (67) ਨੇ ਸ਼ਨੀਵਰ ਦੁਪਹਿਰ ਸਮੇਂ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਵਿਲਕੇਨਿਆ ਸ਼ਹਿਰ ਨੇੜੇ ਹਵਾਈ ਪੱਟੀ ਤੋਂ 7 ਪੈਰਗਲਾਈਡਰਾਂ ਨਾਲ ਉਡਾਣ ਭਰੀ ਸੀ। ਪਿਏਰੇ ਨੂੰ ਛੱਡ ਬਾਕੀ ਸਾਰੇ ਦੱਖਣ ਵਿਚ 160 ਕਿਲੋਮੀਟਰ ਦੂਰ ਇਕ ਹਾਈਵੇਅ 'ਤੇ ਉਤਰ ਗਏ। 

ਪਿਏਰੇ ਦੇ ਲਾਪਤਾ ਹੋਣ ਦੀ ਸੂਚਨਾ ਤੁਰੰਤ ਐਮਰਜੈਂਸੀ ਅਧਿਕਾਰੀਆਂ ਨੂੰ ਦਿੱਤੀ ਗਈ। ਇਸ ਮਗਰੋਂ ਐਮਰਜੈਂਸੀ ਸੇਵਾਵਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਨਿਊ ਸਾਊਥ ਵੇਲਜ਼ ਸਟੇਟ ਪੁਲਸ ਨੇ ਦੱਸਿਆ ਕਿ ਉਨ੍ਹਾਂ ਦੀ ਲਾਸ਼ ਐਤਵਾਰ ਦੁਪਹਿਰ ਜੰਗਲੀ ਝਾੜੀਆਂ ਵਿਚ ਮਿਲੀ। ਅਧਿਕਾਰੀ ਉਨ੍ਹਾਂ ਦੀ ਲਾਸ਼ ਕੱਢਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਫਿਲਹਾਲ ਉਨ੍ਹਾਂ ਦੀ ਮੌਤ ਦੇ ਸਬੰਧ ਵਿਚ ਕੋਈ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ।


author

Vandana

Content Editor

Related News