ਪੰਜਾਬ: ਲੱਕੜ ਦੇ ਆਰੇ ਨਾਲ ਵੱਢਿਆ ਮੁੰਡਾ! ਲਾਸ਼ ਦੇ ਕੀਤੇ 6 ਟੋਟੇ, ਬਾਲਟੀ ''ਚ ਸਿਰ ਪਾ ਕਰ''ਤਾ ਇਹ ਕੰਮ
Thursday, Jan 08, 2026 - 02:04 PM (IST)
ਲੁਧਿਆਣਾ (ਅਨਿਲ): ਲੁਧਿਆਣਾ 'ਚ ਅੱਜ ਸਵੇਰੇ ਵੱਖ-ਵੱਖ ਟੁਕੜਿਆਂ 'ਚ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿਚ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ। ਉਸ ਦਾ ਕਾਤਲ ਕੋਈ ਹੋਰ ਨਹੀਂ ਸਗੋਂ ਉਸੇ ਦਾ ਜਿਗਰੀ ਦੋਸਤ ਨਿਕਲਿਆ। ਕਾਤਲ ਲੱਕੜ ਦਾ ਕਾਰੀਗਰ ਸੀ ਤੇ ਉਸ ਨੇ ਆਪਣੇ ਲੱਕੜ ਵਾਲੇ ਆਰੇ ਨਾਲ ਹੀ ਦਵਿੰਦਰ ਸਿੰਘ ਦੀ ਲਾਸ਼ ਦੇ 6 ਟੋਟੇ ਕੀਤੇ। ਇਸ ਮਗਰੋਂ ਲਾਸ਼ ਨੂੰ ਸਾੜਿਆ ਤੇ ਉਸ ਦਾ ਸਿਰ ਬਾਲਟੀ 'ਚ ਪਾ ਕੇ ਧੜ ਤੋਂ ਲਗਭਗ ਡੇਢ-ਦੋ ਕਿੱਲੋਮੀਟਰ ਸੁੱਟ ਦਿੱਤਾ।
ਜਾਣਕਾਰੀ ਮੁਤਾਬਕ ਦਵਿੰਦਰ ਸਿੰਘ ਮੁੰਬਈ ਵਿਚ ਕੰਮ ਕਰਦਾ ਸੀ ਤੇ 3 ਦਿਨ ਪਹਿਲਾਂ ਹੀ ਲੁਧਿਆਣੇ ਆਇਆ ਸੀ। ਉਸ ਦਿਨ ਉਹ ਦੁਪਹਿਰ ਵੇਲੇ ਆਪਣੇ ਦੋਸਤ ਦੇ ਘਰ ਗਿਆ ਸੀ ਪਰ ਵਾਪਸ ਨਹੀਂ ਪਰਤਿਆ ਤੇ ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਸਵੇਰੇ ਗੁਰੂ ਹਰ ਰਾਏ ਨਗਰ ਵਿਚ ਉਸ ਦੀ ਲਾਸ਼ ਮਿਲੀ। ਲਾਸ਼ ਦੇ ਕਈ ਟੁਕੜੇ ਕੀਤੇ ਗਏ ਸਨ ਤੇ ਉਸ ਨੂੰ ਸਾੜਿਆ ਵੀ ਗਿਆ ਸੀ। ਉਸ ਦੀਆਂ ਦੋਵੇਂ ਲੱਤਾਂ ਤੇ ਧੜ ਨੂੰ ਵੱਖ-ਵੱਖ ਟੁਕੜਿਆਂ ਵਿਚ ਇਕ ਖ਼ਾਲੀ ਪਲਾਟ ਵਿਚ ਸੁੱਟਿਆ ਹੋਇਆ ਸੀ। ਉਸ ਦਾ ਸਿਰ ਇਸ ਜਗ੍ਹਾ ਤੋਂ ਡੇਢ-ਦੋ ਕਿੱਲੋਮੀਟਰ ਦੂਰ ਗੁਰੂ ਹਰ ਰਾਏ ਨਗਰ ਵਿਚ ਸੜਕ ਕਿਨਾਰੇ ਇਕ ਬਾਲਟੀ ਵਿਚ ਪਿਆ ਸੀ।
ਫ਼ਿਲਹਾਲ ਪੁਲਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ, ਜੋ ਵਾਰਦਾਤ ਮਗਰੋਂ ਘਰੋਂ ਫ਼ਰਾਰ ਹੈ। ਪੁਲਸ ਵੱਲੋਂ ਉਸ ਦੇ ਸੁਰਾਗ ਲੱਬਣ ਲਈ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
