ਲੁਧਿਆਣਾ ''ਚ 2 ਸਕੀਆਂ ਭੈਣਾਂ ਲਾਪਤਾ! ਪਰਿਵਾਰ ਨੂੰ ਕਿਡਨੈਪਿੰਗ ਦਾ ਸ਼ੱਕ
Sunday, Jan 11, 2026 - 06:51 PM (IST)
ਲੁਧਿਆਣਾ (ਰਾਜ)- ਘਰੋਂ ਦੁਕਾਨ ’ਤੇ ਕੁਝ ਸਾਮਾਨ ਲੈਣ ਲਈ ਗਈਆਂ ਦੋ ਸਕੀਆਂ ਭੈਣਾਂ ਸ਼ੱਕੀ ਹਲਾਤਾਂ ਵਿਚ ਲਾਪਤਾ ਹੋ ਗਈਆਂ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ.4 ਦੀ ਪੁਲਸ ਨੇ ਪੀੜਤ ਪਿਤਾ ਦੀ ਸ਼ਿਕਾਇਤ ’ਤੇ ਦਸਮੇਸ਼ ਨਗਰ ਦੇ ਰਹਿਣ ਵਾਲੇ ਅਭਿਮਨਿਊ ਖਿਲਾਫ ਕੇਸ ਦਰਜ ਕੀਤਾ ਹੈ। ਪਿਤਾ ਨੂੰ ਸ਼ੱਕ ਹੈ ਕਿ ਮੁਲਜ਼ਮ ਨੇ ਉਸ ਦੀਆਂ ਬੇਟੀਆਂ ਨੂੰ ਹਿਰਾਸਤ ਵਿਚ ਰੱਖਿਆ ਹੋਇਆ ਹੈ।
ਪੀੜਤ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਵੱਡੀ ਬੇਟੀ 20 ਸਾਲ ਦੀ ਹੈ, ਜਦੋਂਕਿ ਛੋਟੀ ਬੇਟੀ 16 ਸਾਲ ਦੀ ਹੈ। ਦੋਵੇਂ ਘਰੋਂ ਦੁਕਾਨ ’ਤੇ ਰਜਿਸਟਰ ਲੈਣ ਲਈ ਗਈਆਂ ਸਨ ਪਰ ਘਰ ਵਾਪਸ ਨਹੀਂ ਆਈਆਂ। ਉਸ ਨੂੰ ਸ਼ੱਕ ਹੈ ਕਿ ਮੁਲਜ਼ਮ ਅਭਿਮਨਿਊ ਨੇ ਉਸ ਦੀਆਂ ਬੇਟੀਆਂ ਨੂੰ ਕਿਡਨੈਪ ਕਰਕੇ ਨਾਜਾਇਜ਼ ਹਿਰਾਸਤ ਵਿਚ ਰੱਖਿਆ ਹੈ। ਪੁਲਸ ਇਸ ਦੀ ਜਾਂਚ ਕਰ ਰਹੀ ਹੈ।
