ਆਸਟ੍ਰੇਲੀਆ : ਬ੍ਰਿਸਬੇਨ ਨਦੀ ''ਚ ਲਾਪਤਾ ਹੋਏ ਸ਼ਖਸ ਦੀ ਮਿਲੀ ਲਾਸ਼

01/21/2019 11:00:21 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਰਹਿਣ ਵਾਲੇ ਸ਼ਖਸ ਦੀ ਲਾਸ਼ ਦੋ ਦਿਨ ਬਾਅਦ ਬ੍ਰਿਸਬੇਨ ਨਦੀ ਵਿਚੋਂ ਮਿਲ ਗਈ ਹੈ। 34 ਸਾਲ ਦੇ ਮੈਟ ਜਾਰਵਿਸ ਬ੍ਰਿਸਬੇਨ ਨਦੀ ਵਿਚ ਡਿੱਗਣ ਮਗਰੋਂ ਲਾਪਤਾ ਹੋ ਗਏ ਸਨ। ਮੈਟ ਸ਼ਨੀਵਾਰ ਸ਼ਾਮ ਉਦੋਂ ਲਾਪਤਾ ਹੋ ਗਏ ਸਨ ਜਦੋਂ ਉਹ ਆਪਣੇ ਦੋਸਤਾਂ ਨਾਲ ਕੰਗਾਰੂ ਪੁਆਇੰਟ ਕਲਿਫ ਦੇ ਹੇਠਾਂ ਪਿਕਨਿਕ ਮਨਾਉਣ ਲਈ ਗਏ ਸਨ। 

ਮੈਟ ਦੇ ਦੋਸਤਾਂ ਨੇ ਜਦੋਂ ਉਸ ਨੂੰ ਪਾਣੀ ਵਿਚ ਬਾਹਰ ਨਿਕਲਣ ਲਈ ਸੰਘਰਸ਼ ਕਰਦੇ ਦੇਖਿਆ ਤਾਂ ਉਨ੍ਹਾਂ ਨੇ ਮਦਦ ਲਈ ਤੁਰੰਤ ਅਲਾਰਮ ਵਜਾਇਆ ਸੀ। ਪੂਰੀ ਰਾਤ ਪੁਲਸ ਨੇ ਹਵਾ, ਪਾਣੀ ਅਤੇ ਜ਼ਮੀਨ 'ਤੇ ਉਸ ਦੀ ਖੋਜ ਕੀਤੀ। ਸੋਮਵਾਰ ਸਵੇਰੇ ਮੈਟ ਦੀ ਲਾਸ਼ ਪਾਣੀ ਵਿਚ ਮਿਲੀ। ਜਾਣਕਾਰੀ ਮੁਤਾਬਕ ਜਦੋਂ ਮੈਟ ਆਪਣੇ ਦੋਸਤਾਂ ਦੇ ਸਮੂਹ ਨਾਲ ਨਦੀ ਦੇ ਕਿਨਾਰੇ 'ਤੇ ਚੱਲ ਰਿਹਾ ਸੀ ਤਾਂ ਅਚਾਨਕ ਪਾਣੀ ਵਿਚ ਡਿੱਗ ਪਿਆ। ਤਿੰਨ ਲੋਕਾਂ ਦੇ ਸਮੂਹ ਨੇ ਉਸ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰੀ ਪਰ ਉਸ ਤੱਕ ਪਹੁੰਚ ਨਹੀਂ ਪਾਏ। ਇਸ ਮਗਰੋਂ ਪੁਲਸ ਨੇ ਖੋਜ ਮੁਹਿੰਮ ਸ਼ੁਰੂ ਕੀਤੀ ਜਿਸ ਵਿਚ ਅੱਜ ਸਵੇਰੇ ਉਸ ਦੀ ਲਾਸ਼ ਮਿਲੀ।


Vandana

Content Editor

Related News