ਇਪਸਾ ਵੱਲੋਂ ਕੈਨੇਡੀਅਨ ਸ਼ਾਇਰ ਰਾਜਵੰਤ ਰਾਜ ਦਾ ਗ਼ਜ਼ਲ ਸੰਗ੍ਰਹਿ ‘ਟੁੱਟੇ ਸਿਤਾਰੇ ਚੁੱਗਦਿਆਂ’ ਲੋਕ ਅਰਪਨ
Sunday, May 16, 2021 - 04:07 PM (IST)
ਬ੍ਰਿਸਬੇਨ (ਸਤਵਿੰਦਰ ਟੀਨੂੰ): ਆਸਟ੍ਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵੱਲੋਂ ਮਈ ਮਹੀਨੇ ਦਾ ਮਾਸਿਕ ਕਵੀ ਦਰਬਾਰ ਕੈਨੇਡਾ ਵੱਸਦੇ ਪੰਜਾਬੀ ਸ਼ਾਇਰ ਰਾਜਵੰਤ ਰਾਜ ਦੇ ਨਾਮ ਰਿਹਾ। ਸਥਾਨਿਕ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਹੋਏ ਸੰਖੇਪ ਸਮਾਗਮ ਵਿਚ ਰਾਜਵੰਤ ਰਾਜ ਦੀ ਨਵ ਪ੍ਰਕਾਸ਼ਿਤ ਗ਼ਜ਼ਲ ਪੁਸਤਕ ‘ਟੁੱਟੇ ਸਿਤਾਰੇ ਚੁੱਗਦਿਆਂ’ ਲੋਕ ਅਰਪਨ ਕੀਤੀ ਗਈ। ਰਾਜਵੰਤ ਰਾਜ ਦੀ ਇਹ ਦੂਸਰੀ ਗ਼ਜ਼ਲ ਦੀ ਕਿਤਾਬ ਹੈ, ਜੋ ਸ਼ਾਇਰੀ ਨਾਲ ਪਿਆਰ ਕਰਨ ਵਾਲੇ ਪਾਠਕਾਂ ਵੱਲੋਂ ਕਾਫ਼ੀ ਸਲਾਹੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ 'ਚ ਵਧੀ ਠੰਡ, ਡਿੱਗਿਆ ਤਾਪਮਾਨ
ਰੁਪਿੰਦਰ ਸੋਜ਼ ਨੇ ਸੰਖੇਪ ਸ਼ਬਦਾਂ ਵਿੱਚ ਰਾਜਵੰਤ ਰਾਜ ਦੀ ਸ਼ਾਇਰੀ ਅਤੇ ਗ਼ਜ਼ਲ ਮੁਹਾਰਤ ਬਾਰੇ ਗੱਲ-ਬਾਤ ਕੀਤੀ। ਇਸ ਮੌਕੇ ਆਯੋਜਿਤ ਹੋਏ ਕਵੀ ਦਰਬਾਰ ਵਿਚ ਰੁਪਿੰਦਰ ਸੋਜ਼, ਸਰਬਜੀਤ ਸੋਹੀ, ਸੁਰਜੀਤ ਸੰਧੂ, ਪਾਲ ਰਾਊਕੇ, ਦਲਵੀਰ ਹਲਵਾਰਵੀ, ਜਰਨੈਲ ਬਾਸੀ, ਹਰਜੀਤ ਕੌਰ ਸੰਧੂ ਅਤੇ ਆਤਮਾ ਹੇਅਰ ਨੇ ਆਪਣੀਆਂ ਰਚਨਾਵਾਂ ਨਾਲ ਵਾਹਵਾ ਰੰਗ ਬੰਨਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਅਮਰਜੀਤ ਸਿੰਘ ਮਾਹਲ, ਤਰਸੇਮ ਸਿੰਘ ਸਹੋਤਾ, ਪ੍ਰੀਤਮ ਸਿੰਘ ਝੱਜ, ਦੀਪਇੰਦਰ ਸਿੰਘ ਆਦਿ ਨਾਮਵਰ ਸਖ਼ਸ਼ੀਅਤਾਂ ਹਾਜ਼ਰ ਸਨ। ਸਮਾਗਮ ਵਿਚ ਪਿਛਲੇ ਦਿਨੀਂ ਵਿਛੋੜਾ ਦੇ ਗਏ ਲੋਕ ਹਿਤੈਸ਼ੀ ਸ਼ਾਇਰ ਮਹਿੰਦਰ ਸਾਥੀ ਜੀ ਸ਼ਰਧਾ ਦੇ ਫੁੱਲ ਭੇਂਟ ਕੀਤੇ।