ਆਸਟ੍ਰੇਲੀਆ : ਕਾਰ ਹੋਈ ਹਾਦਸੇ ਦੀ ਸ਼ਿਕਾਰ, 1 ਦੀ ਮੌਤ
Sunday, Nov 11, 2018 - 11:14 AM (IST)

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੱਛਮ ਵਿਚ ਚੌਰਾਹੇ 'ਤੇ ਐਤਵਾਰ ਸਵੇਰੇ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਕਾਰ ਵਿਚ ਸਵਾਰ ਡਰਾਈਵਰ ਦੀ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਡਰਾਈਵਰ ਦਾ ਕਾਰ 'ਤੇ ਕੰਟਰੋਲ ਨਾ ਰਿਹਾ ਜਿਸ ਕਾਰਨ ਇਹ ਕੌਲੀਟਨ ਵਿਚ ਹੇਵਿਟ ਸਟ੍ਰੀਟ ਅਤੇ ਰੋਪਰ ਰੋਡ ਦੇ ਚੌਰਾਹੇ 'ਤੇ ਬਣੀ ਧਾਤ ਦੀ ਰੇਲਿੰਗ ਵਿਚ ਜਾ ਵੱਜੀ। ਕਾਰ ਲੁੜਕਦੀ ਹੋਈ ਨਦੀ ਕਿਨਾਰੇ ਜਾ ਕੇ ਰੁਕੀ।
ਇਸ ਹਾਦਸੇ ਦੀ ਸੂਚਨਾ ਤੁਰੰਤ ਪੁਲਸ ਅਤੇ ਪੈਰਾ ਮੈਡੀਕਲ ਅਧਿਕਾਰੀਆਂ ਨੂੰ ਦਿੱਤੀ ਗਈ। ਪੁਲਸ ਮੁਤਾਬਕ ਕਾਰ ਦੇ ਡਰਾਈਵਰ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਉਸ ਵਿਚ ਸਵਾਰ ਯਾਤਰੀਆਂ ਨੂੰ ਵੈਸਟਮੀਡ ਹਸਪਤਾਲ ਪਹੁੰਚਾਉਣ ਤੋਂ ਪਹਿਲਾਂ ਪੈਰਾ ਮੈਡੀਕਲ ਅਧਿਕਾਰੀਆਂ ਨੇ ਇਲਾਜ ਕੀਤਾ। ਪੁਲਸ ਨੇ ਇਸ ਹਾਦਸੇ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜਨਤਾ ਨੂੰ ਅਪੀਲ ਕੀਤੀ ਹੈ।