ਆਸਟ੍ਰੇਲੀਆ : ਬੀਬੀ ਦੇ ਸਿਰ ''ਚ ਹੁੰਦਾ ਸੀ ਤੇਜ਼ ਦਰਦ, ਟੈਸਟ ਨਤੀਜੇ ਦੇਖ ਡਾਕਟਰਾਂ ਦੇ ਉੱਡੇ ਹੋਸ਼

Monday, Oct 05, 2020 - 03:38 PM (IST)

ਆਸਟ੍ਰੇਲੀਆ : ਬੀਬੀ ਦੇ ਸਿਰ ''ਚ ਹੁੰਦਾ ਸੀ ਤੇਜ਼ ਦਰਦ, ਟੈਸਟ ਨਤੀਜੇ ਦੇਖ ਡਾਕਟਰਾਂ ਦੇ ਉੱਡੇ ਹੋਸ਼

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਬੀਬੀ ਦੇ ਦਿਮਾਗ ਵਿਚ ਕੀੜੇ ਨੇ ਆਂਡੇ ਦੇ ਦਿੱਤੇ, ਜਿਸ ਨਾਲ ਉਸ ਦੇ ਸਿਰ ਵਿਚ ਲਗਾਤਾਰ ਦਰਦ ਹੋ ਰਿਹਾ ਸੀ। 25 ਸਾਲਾ ਇਹ ਬੀਬੀ ਇਕ ਹਫਤੇ ਤੋਂ ਵੱਧ ਸਮੇਂ ਵਿਚ ਸਿਰ ਦਰਦ ਨਾਲ ਪੀੜਤ ਸੀ। ਸ਼ੁਰੂ ਵਿਚ ਡਾਕਟਰਾਂ ਨੂੰ ਉਸ ਦੇ ਦਿਮਾਗ ਦਾ ਐੱਮ.ਆਰ.ਆਈ. ਦੇਖਣ ਵਿਚ ਲੱਗਾ ਸੀ ਕਿ ਉਹ ਬ੍ਰੇਨ ਟਿਊਮਰ ਹੈ ਜੋ ਉਸ ਦੇ ਦਰਦ ਦਾ ਕਾਰਨ ਹੋ ਸਕਦਾ ਹੈ ਪਰ ਜ਼ਖਮ ਦੀ ਗੰਭੀਰ ਜਾਂਚ ਦੇ ਬਾਅਦ ਉਹਨਾਂ ਨੇ ਪਾਇਆ ਕਿ ਇਹ ਟਿਊਮਰ ਨਾ ਹੋ ਕੇ ਅਸਲ ਵਿਚ ਟੇਪਵਰਮ (tapeworm) ਲਾਰਵਾ ਨਾਲ ਭਰੀ ਗੱਠ ਸੀ, ਜੋ ਉਸ  ਬੀਬੀ ਦੇ ਦਿਮਾਗ ਵਿਚ ਤੇਜ਼ ਦਰਦ ਪੈਦਾ ਕਰ ਰਹੀ ਸੀ ਅਤੇ ਜਿਹੜੀ ਮਾਈਗ੍ਰੇਨ ਦੀ ਦਵਾਈ ਲੈਣ ਨਾਲ ਕੁਝ ਸਮੇਂ ਲਈ ਠੀਕ  ਹੋ ਜਾਂਦੀ ਸੀ। ਇਸ ਵਾਰ ਉਸ ਨੂੰ ਜਿਹੜੀ ਦਰਦ ਸ਼ੁਰੂ ਹੋਈ ਤਾਂ ਇਕ ਹਫਤੇ ਤੋਂ ਵੱਧ ਸਮੇਂ  ਤੱਕ ਰਹੀ ਅਤੇ ਇਸ ਵਾਰ ਇਸ ਦੇ ਗੰਭੀਰ ਲੱਛਣ ਦਿਸੇ, ਜਿਸ ਵਿਚ ਉਸ ਦੀ ਨਜ਼ਰ ਦਾ ਧੁੰਦਲਾ ਹੋਣਾ ਵੀ ਸ਼ਾਮਲ ਸੀ।

PunjabKesari

ਬੀਬੀ ਦੀ ਸਥਿਤੀ ਨੂੰ ਨਿਊਰੋਕਾਇਸਟਸਰੋਸਿਸ (Neurocysticercosis) ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਜਿਸ ਵਿਚ ਦਿਮਾਗ ਵਿਚ ਲਾਰਵਾ ਅਲਸਰ ਵਿਕਸਿਤ ਹੋਣ 'ਤੇ ਨਿਊਰੋਲੌਜੀਕਲ ਲੱਛਣ ਪੈਦਾ ਹੋ ਜਾਂਦੇ ਹਨ। ਯੂ.ਐੱਸ. ਸੈਂਟਰ ਫੋਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀ.ਡੀ.ਸੀ.) ਦੇ ਮੁਤਾਬਕ, ਜਿਹੜੇ ਲੋਕਾਂ ਦੀਆਂ ਅੰਤੜਿਆਂ ਵਿਚ ਟੇਪਵਰਮ ਹੁੰਦਾ ਹੈ ਉਹਨਾਂ ਲੋਕਾਂ ਦੇ ਮਲ ਵਿਚ ਪਾਏ ਜਾਣ ਵਾਲੇ ਇਸ ਪਰਜੀਵੀ ਦੇ ਆਂਡੇ ਕਿਸੇ ਵੀ ਰੂਪ ਵਿਚ ਜੇਕਰ ਕਿਸੇ ਵਿਅਕਤੀ ਦੇ ਮੂੰਹ ਵਿਚ ਚਲੇ ਜਾਣ ਤਾਂ ਉਸ ਨੂੰ ਵੀ ਇਹ ਇਨਫੈਕਸ਼ਨ ਹੋ ਸਕਦਾ ਹੈ। ਸੀ.ਡੀ.ਸੀ. ਦੇ ਮੁਤਾਬਕ, ਨਿਊਰੋਕਾਇਸਟਸਰੋਸਿਸ ਜਾਨਲੇਵਾ ਹੈ ਅਤੇ ਦੁਨੀਆ ਭਰ ਵਿਚ ਬਾਲਗਾਂ ਨੂੰ ਹੋਣ ਵਾਲੀ ਮਿਰਗੀ ਦਾ ਇਕ ਪ੍ਰਮੁੱਖ ਕਾਰਨ ਹੈ।

PunjabKesari

ਜਾਣੋ ਟੇਪਵਰਮ ਦੇ ਬਾਰੇ 'ਚ
ਟੇਪਵਰਮ ਆਮਤੌਰ 'ਤੇ ਮਨੁੱਖੀ ਅੰਤੜਿਆਂ ਵਿਚ ਰਹਿੰਦੇ ਹਨ। ਇਹ ਇਕ ਤਰ੍ਹਾਂ ਦਾ ਇਨਫੈਕਸ਼ਨ ਹੈ ਜਿਸ ਨੂੰ ਟੇਨਿਓਸਿਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਬਿਨਾਂ ਦਵਾਈ ਦੇ ਇਹ ਕੀੜੇ ਖੁਦ-ਬ-ਖੁਦ ਸਰੀਰ ਵਿਚੋਂ ਨਿਕਲ ਜਾਂਦੇ ਹਨ। ਜਦੋਂ ਲੋਕ ਅੱਧਕੱਚੇ ਸੂਰ ਦਾ ਮਾਂਸ ਮਤਲਬ ਪੋਰਕ ਖਾਂਦੇ ਹਨ ਤਾਂ ਇਹ ਪਰਜੀਵੀ ਉਹਨਾਂ ਦੇ ਸਰੀਰ ਵਿਚ ਫੈਲ ਜਾਂਦਾ ਹੈ। ਟੇਪਵਰਮ ਦੇ ਆਂਡੇ ਨਾਲ ਦੂਸ਼ਿਤ ਭੋਜਨ, ਪਾਣੀ ਅਤੇ ਮਿੱਟੀ ਦੇ ਸੰਪਰਕ ਵਿਚ ਆਉਣ ਦੇ ਬਾਅਦ ਸੂਰ ਅਕਸਰ ਟੇਪਵਰਮ ਹੋਸਟ ਬਣ ਜਾਂਦੇ ਹਨ।

ਟੈਕਸਾਸ ਦੇ ਇਕ ਵਿਅਕਤੀ ਨੂੰ ਵੀ ਇਸੇ ਤਰ੍ਹਾਂ ਦਾ ਅਨੁਭਵ ਹੋਇਆ ਸੀ। ਉਹ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਸਿਰ ਦਰਦ ਨਾਲ ਪੀੜਤ ਰਿਹਾ ਸੀ ਜੋ ਟੇਪਵਰਮ ਲਾਰਵਾ ਦੇ ਕਾਰਨ ਹੋਇਆ ਸੀ। ਟੇਪਵਰਮ ਉਸ ਦੇ ਦਿਮਾਗ ਦੇ ਚੌਥੇ ਵੈਂਟਰੀਕਲ ਵਿਚ ਇਕੱਠੇ ਹੋ ਗਏ ਸਨ।


author

Vandana

Content Editor

Related News