AUS : 103 ਮੀਟਰ ਪਿੱਜ਼ਾ ਜ਼ਰੀਏ ਰੈਸਟੋਰੈਂਟ ਨੇ ਕੀਤੀ ਫਾਇਰ ਫਾਈਟਰਾਂ ਦੀ ਮਦਦ

01/22/2020 10:33:22 AM

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਫਾਈਟਰਜ਼ ਆਪਣੀ ਪੂਰੀ ਤਾਕਤ ਲਗਾ ਰਹੇ ਹਨ। ਇਸ ਸਿਲਸਿਲੇ ਵਿਚ ਉਹਨਾਂ ਦੀ ਮਦਦ ਲਈ ਇੱਥੇ ਇੱਕ ਇਟਾਲੀਅਨ ਰੈਸਟੋਰੈਂਟ ਅੱਗੇ ਆਇਆ। ਅਸਲ ਵਿਚ ਰੈਸਟੋਰੈਂਟ ਨੇ 103 ਮੀਟਰ (338 ਫੁੱਟ) ਲੰਬਾ ਪਿੱਜ਼ਾ ਬਣਾਇਆ। ਇਸ ਪਿੱਜ਼ਾ ਦੇ ਜ਼ਰੀਏ ਜਿੰਨਾ ਵੀ ਫੰਡ ਇਕੱਠਾ ਕੀਤਾ ਜਾਵੇਗਾ ਉਹ ਇਹਨਾਂ ਫਾਇਰ ਫਾਈਟਰਜ਼ ਨੂੰ ਸੌਂਪਿਆ ਜਾਵੇਗਾ।ਇੱਥੇ ਦੱਸ ਦਈਏ ਕਿ ਇਸ ਪਿੱਜ਼ਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 

PunjabKesari

ਇਸ ਨੂੰ ਮਿਲਣ ਵਾਲੀ ਲੋਕਪ੍ਰਿਅਤਾ ਦੇਖਦੇ ਹੋਏ ਰੈਸਟੋਰੈਂਟ ਨੇ ਇਕ ਮੁਕਾਬਲੇ ਦਾ ਆਯੋਜਨ ਕੀਤਾ ਹੈ। ਇਸ ਦੇ ਤਹਿਤ ਲੋਕਾਂ ਨੂੰ ਇਹ ਦੱਸਣਾ ਹੈ ਕਿ ਇਸ ਪਿੱਜ਼ਾ ਵਿਚ ਕਿੰਨੇ ਕਿਲੋਗ੍ਰਾਮ ਆਟੇ ਦੀ ਵਰਤੋਂ ਕੀਤੀ ਗਈ ਹੈ।ਪਿੱਜ਼ੇ ਨੂੰ ਓਵਨ ਵਿਚ ਪਕਾਉਣ ਤੋਂ ਪਹਿਲਾਂ ਇਸ ਵਿਚ ਟਮਾਟਰ ਦੀ ਚਟਨੀ ਪਾਈ ਗਈ ਅਤੇ ਇਸ ਨੂੰ ਮੋਜ਼ੇਰੇਲਾ ਦੇ ਨਾਲ ਕਵਰ ਕੀਤਾ ਗਿਆ।ਫਿਰ ਇਸ ਨੂੰ ਤੁਲਸੀ ਦੇ ਪੱਤਿਆਂ, ਜਵੈਨ ਅਤੇ ਜੈਤੂਨ ਦੇ ਤੇਲ ਦੇ ਨਾਲ ਤਿਆਰ ਕੀਤਾ ਗਿਆ।

PunjabKesari

ਪੇਲੇਗ੍ਰਿਨੀ ਦੇ ਰੈਸਟੋਰੈਂਟ ਦੇ ਮੁਤਾਬਕ ਇਸ ਕੋਸ਼ਿਸ਼ ਵਿਚ ਲੱਗਭਗ 4 ਘੰਟੇ ਲੱਗੇ ਅਤੇ ਇਸ ਦੇ 4,000 ਸਲਾਈਸ ਪ੍ਰਾਪਤ ਹੋਏ।ਇਸ ਤੋਂ ਪ੍ਰਾਪਤ ਹੋਈ ਕਮਾਈ ਨਿਊ ਸਾਊਥ ਵੇਲਜ਼ ਪੇਂਡੂ ਫਾਇਰ ਸਰਵਿਸ ਨੂੰ ਦਿੱਤੀ ਗਈ।


Vandana

Content Editor

Related News