ਵ੍ਹਾਈਟ ਹਾਊਸ ''ਚ ਰਹਿਣ ਵਾਲੀ ਨੌਕਰਾਣੀ ਦੀ ਨਿੱਜੀ ਡਾਇਰੀ ਹੋਵੇਗੀ ਨੀਲਾਮ

Sunday, Apr 01, 2018 - 02:18 PM (IST)

ਬੋਸਟਨ (ਭਾਸ਼ਾ)— ਇਕ ਅਨੁਮਾਨ ਮੁਤਾਬਕ ਕੈਨੇਡੀ ਸਰਕਾਰ ਦੇ ਸ਼ਾਸਨ ਦੌਰਾਨ ਵ੍ਹਾਈਟ ਹਾਊਸ ਵਿਚ ਰਹਿਣ ਵਾਲੀ ਨੌਕਰਾਣੀ ਦੀ ਨਿੱਜੀ ਡਾਇਰੀ ਦੀ ਨੀਲਾਮੀ 2,800 ਅਮਰੀਕੀ ਡਾਲਰ (1.82 ਲੱਖ) ਵਿਚ ਹੋ ਸਕਦੀ ਹੈ। ਇਸ ਡਾਇਰੀ ਵਿਚ ਸਾਲ 1957 ਤੋਂ ਸਾਲ 1962 ਦੇ ਵਿਚਕਾਰ ਕੈਰੋਲਿਨ ਅਤੇ ਜੌਨ ਕੈਨੇਡੀ ਜੂਨੀਅਰ ਦੇ ਪਾਲਣ-ਪੋਸ਼ਣ ਸੰਬੰਧੀ ਜਾਣਕਾਰੀਆਂ ਸ਼ਾਮਲ ਹਨ। ਮਾਊਦ ਸ਼ਾਅ ਦੀ ਇਸ ਡਾਇਰੀ ਵਿਚ ਹੱਥ ਨਾਲ ਲਿਖੇ 22 ਪੱਤਰ ਸ਼ਾਮਲ ਹਨ। ਇਨ੍ਹਾਂ ਵਿਚ ਕੈਰੋਲਿਨ ਅਤੇ ਜੌਨ ਕੈਨੇਡੀ ਜੂਨੀਅਰ ਦੇ ਦੰਦ ਕੱਢਣ, ਪਹਿਲਾ ਕਦਮ, ਪਹਿਲਾ ਸ਼ਬਦ, ਬੀਮਾਰੀਆਂ ਅਤੇ ਉਨ੍ਹਾਂ ਦੇ ਪੋਸ਼ਣ ਸੰਬੰਧੀ ਖੁਰਾਕ ਦੇ ਬਾਰੇ ਵਿਚ ਵਿਸਤ੍ਰਿਤ ਜਾਣਕਾਰੀ ਹੈ। ਅਮਰੀਕਾ ਦੇ ਆਰ. ਆਰ. ਆਕਸ਼ਨਜ਼ ਮੁਤਾਬਕ ਸਾਲ 1957 ਵਿਚ ਕੈਨੇਡੀ ਨੇ ਨਵਜੰਮੇ ਕੈਰੋਲਿਨ ਦੀ ਦੇਖਭਾਲ ਲਈ ਸ਼ਾਅ ਨੂੰ ਰੱਖਿਆ ਸੀ, ਜਦੋਂ ਜੇ. ਐੱਫ. ਕੇ. ਇਕ ਸੈਨੈਟਰ ਸਨ। ਇਸ ਵਿਚ ਨੌਕਰਾਣੀ ਦਾ ਪ੍ਰੋਫਾਈਲ ਵੀ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਇੰਗਲੈਂਡ, ਈਰਾਨ ਅਤੇ ਮਿਸਰ ਵਿਚ ਕੰਮ ਕਰ ਚੁੱਕੀ ਸੀ। ਇਸ ਡਾਇਰੀ 'ਤੇ 11 ਅਪ੍ਰੈਲ ਨੂੰ ਬੋਲੀ ਲਗਾਈ ਜਾਵੇਗੀ।


Related News