121 ਸਾਲ ਦੀ ਉਮਰ ''ਚ ਇਹ ਬਜ਼ੁਰਗ ਬਣਾ ਲੈਂਦਾ ਹੈ ਖਾਣਾ, ਜਾਣੋ ਲੰਬੀ ਉਮਰ ਦਾ ਰਾਜ਼
Tuesday, Dec 20, 2022 - 05:26 PM (IST)

ਬ੍ਰਾਸੀਲੀਆ (ਬਿਊਰੋ): ਅੱਜ-ਕੱਲ੍ਹ ਲੋਕਾਂ ਦੀ ਜੀਵਨ ਸ਼ੈਲੀ ਅਜਿਹੀ ਬਣ ਗਈ ਹੈ ਕਿ ਲੰਬੀ ਉਮਰ ਭੋਗਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। 100 ਸਾਲ ਜਿਉਣਾ ਹੁਣ ਆਸਾਨ ਨਹੀਂ ਰਿਹਾ। ਪਰ ਇੱਕ ਬਜ਼ੁਰਗ ਵਿਅਕਤੀ ਹੈ ਜੋ 121 ਸਾਲ ਦਾ ਹੈ ਅਤੇ ਅਜੇ ਵੀ ਸਿਹਤਮੰਦ ਹੈ। ਬ੍ਰਾਜ਼ੀਲ ਦੇ ਆਂਦਰੇਲੀਨੋ ਵਿਏਰਾ ਦਾ ਸਿਲਵਾ ਸਭ ਤੋਂ ਬਜ਼ੁਰਗ ਲੋਕਾਂ ਵਿੱਚੋਂ ਇੱਕ ਹੈ। ਉਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਲੰਚ ਬਣਾਉਂਦੇ ਹੋਏ ਲੰਬੀ ਉਮਰ ਬਾਰੇ ਆਪਣੀ ਪੋਤੀ ਨਾਲ ਗੱਲ ਕਰ ਰਿਹਾ ਹੈ। ਕਲਿੱਪ 'ਚ ਦੇਖਿਆ ਜਾ ਸਕਦਾ ਹੈ ਕਿ 121 ਸਾਲ ਦੇ ਹੋਣ ਦੇ ਬਾਵਜੂਦ ਉਹ ਸਿਹਤਮੰਦ ਹਨ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸ਼ੇਅਰ ਹੋ ਰਹੀ ਹੈ।
ਲੰਬੀ ਉਮਰ ਦਾ ਰਾਜ਼
ਐਂਡਰੋਲਿਨੋ ਦੀ ਪੋਤੀ ਨੇ ਉਹਨਾਂ ਦੀ ਲੰਬੀ ਉਮਰ ਬਾਰੇ ਦੱਸਿਆ ਕਿ 'ਉਹ ਬੁੱਧੀਮਾਨ ਅਤੇ ਐਕਟਿਵ ਹੈ ਅਤੇ ਆਪਣਾ ਭੋਜਨ ਖੁਦ ਬਣਾਉਂਦਾ ਹੈ। ਉਹ ਸਾਦਾ ਭੋਜਨ ਖਾਂਦਾ ਹੈ। ਉਹ ਆਪਣੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਦਾ ਹੈ ਅਤੇ ਸਾਧਾਰਨ ਜੀਵਨ ਬਤੀਤ ਕਰਦਾ ਹੈ। ਉਸ ਨੂੰ ਡਾਂਸ ਬਹੁਤ ਪਸੰਦ ਹੈ ਅਤੇ ਉਹ ਹਮੇਸ਼ਾ ਨੱਚਦਾ ਰਹਿੰਦਾ ਹੈ। ਐਂਡਰੋਲਿਨੋਸ ਆਪਣੀ ਲੰਬੀ ਉਮਰ ਲਈ ਮਸ਼ਹੂਰ ਹੈ। ਕਈ ਵਾਰ ਉਹ ਆਪਣੇ ਆਪ ਨੂੰ ਸਟਾਰ ਸਮਝਦਾ ਹੈ। ਐਂਡਰੋਲਿਨੋ ਮੁਤਾਬਕ ਜਦੋਂ ਕਈ ਨੌਜਵਾਨ ਉਸ ਨੂੰ ਮਿਲਦੇ ਹਨ ਤਾਂ ਉਸ ਨਾਲ ਫੋਟੋ ਖਿਚਵਾ ਲੈਂਦੇ ਹਨ। ਦਿ ਸਨ ਦੀ ਰਿਪੋਰਟ ਦੇ ਅਨੁਸਾਰ ਫਰਵਰੀ ਵਿੱਚ ਉਸਨੇ ਆਪਣਾ 121ਵਾਂ ਜਨਮਦਿਨ ਮਨਾਇਆ ਅਤੇ ਕਿਹਾ ਕਿ ਉਹ ਕੋਰੋਨਾ ਤੋਂ ਬਚ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੇ ਸੁਨੀਲ ਸਿੰਘ ਦੀ ਮਿਹਨਤ ਨੂੰ ਪਿਆ ਬੂਰ, ਅਮਰੀਕਾ 'ਚ ਬਣੇ 'ਪਿੱਜ਼ਾ ਕਿੰਗ'
1901 ਵਿੱਚ ਹੋਇਆ ਸੀ ਜਨਮ!
ਦਸਤਾਵੇਜ਼ਾਂ ਦੇ ਅਨੁਸਾਰ ਐਂਡਰੋਲਿਨੋ ਦਾ ਜਨਮ 1901 ਵਿੱਚ ਹੋਇਆ ਸੀ। ਮਹਾਰਾਣੀ ਵਿਕਟੋਰੀਆ ਦੀ ਉਸੇ ਸਾਲ ਮੌਤ ਹੋ ਗਈ। ਸਿਲਵਾ ਕੋਲ ਆਪਣੀ ਗੱਲ ਨੂੰ ਸਾਬਤ ਕਰਨ ਲਈ ਦਸਤਾਵੇਜ਼ ਵੀ ਹਨ। ਉਨ੍ਹਾਂ ਨੇ ਆਪਣੇ 121ਵੇਂ ਜਨਮ ਦਿਨ 'ਤੇ ਵੱਡਾ ਕੇਕ ਕੱਟਿਆ। ਇਹ ਕੇਕ ਸਰਕਾਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਲ ਸਿਕਿਉਰਿਟੀ ਦਾ ਸੀ, ਜੋ ਪੈਨਸ਼ਨ ਅਤੇ ਸਮਾਜਿਕ ਸੁਰੱਖਿਆ ਦੀ ਨਿਗਰਾਨੀ ਕਰਦਾ ਹੈ। ਐਂਡਰੋਲਿਨੋ ਦੇ ਸੱਤ ਬੱਚੇ ਸਨ, ਜਿਨ੍ਹਾਂ ਵਿੱਚੋਂ ਪੰਜ ਅਜੇ ਵੀ ਜਿਉਂਦੇ ਹਨ। ਡਾ ਸਿਲਵਾ ਦਾ ਦਾਅਵਾ ਹੈ ਕਿ ਉਸ ਦੇ 13 ਪੋਤੇ-ਪੋਤੀਆਂ ਅਤੇ 16 ਪੜਪੋਤੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।