ਯੂਕ੍ਰੇਨ ਲਈ ਵੋਡਾਫੋਨ ਸਣੇ ਇਨ੍ਹਾਂ ਕੰਪਨੀਆਂ ਨੇ ਕੀਤਾ ਫ੍ਰੀ ਕਾਲਿੰਗ ਦਾ ਐਲਾਨ, ਰੋਮਿੰਗ ਵੀ ਹੋਈ ਮੁਆਫ਼

Tuesday, Mar 01, 2022 - 05:59 PM (IST)

ਯੂਕ੍ਰੇਨ ਲਈ ਵੋਡਾਫੋਨ ਸਣੇ ਇਨ੍ਹਾਂ ਕੰਪਨੀਆਂ ਨੇ ਕੀਤਾ ਫ੍ਰੀ ਕਾਲਿੰਗ ਦਾ ਐਲਾਨ, ਰੋਮਿੰਗ ਵੀ ਹੋਈ ਮੁਆਫ਼

ਗੈਜੇਟ ਡੈਸਕ– ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਵਿਚਕਾਰ ਡਿਊਸ਼ ਟੈਲੀਕਾਮ, ਏ.ਟੀ. ਐਂਡ ਟੀ ਅਤੇ ਵੋਡਾਫੋਨ ਸਮੇਤ ਕਈ ਦਰਜਨ ਤੋਂ ਜ਼ਿਆਦਾ ਟੈਲੀਕਾਮ ਕੰਪਨੀਆਂ ਨੇ ਯੂਕ੍ਰੇਨ ਨੂੰ ਮੁਫ਼ਤ ਕੌਮਾਂਤਰੀ ਕਾਲ ਦੀ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਕੰਪਨੀਆਂ ਨੇ ਰੋਮਿੰਗ ਫੀਸ ਨੂੰ ਵੀ ਖ਼ਤਮ ਕਰ ਦਿੱਤਾ ਹੈ। 

ਇਹ ਵੀ ਪੜ੍ਹੋ– ਰੂਸ ਵਿਰੁੱਧ ਫੇਸਬੁੱਕ ਦਾ ਵੱਡਾ ਐਕਸ਼ਨ, ਸਰਕਾਰੀ ਮੀਡੀਆ ਦੇ ਵਿਗਿਆਪਨਾਂ ’ਤੇ ਲਗਾਈ ਰੋਕ

ਯੂਰਪੀ ਦੂਰਸੰਚਾਰ ਲਾਬਿੰਗ ਸਮੂਹ ਈ.ਟੀ.ਐੱਨ.ਓ. ਨੇ ਕਿਹਾ ਕਿ ਇਕ ਆਂਤਰਿਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਊਸਦੇ ਘੱਟੋ-ਘੱਟ 13 ਮੈਂਬਰ ਰੂਸ ਦੇ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਯੂਕ੍ਰੇਨ ਦੇ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਏ ਹਨ। ਆਉਣ ਵਾਲੇ ਦਿਨਾਂ ’ਚ ਹੋਰ ਕੰਪਨੀਆਂ ਅਤੇ ਸੰਸਥਾਵਾਂ ਤੋਂ ਵੀ ਇਸੇ ਤਰ੍ਹਾਂ ਦੀ ਉਮੀਦ ਹੈ।

ਜਿਨ੍ਹਾਂ ਟੈਲੀਕਾਮ ਕੰਪਨੀਆਂ ਨੇ ਯੂਕ੍ਰੇਨ ’ਚ ਫਰੀ ਅੰਤਰਰਾਸ਼ਟਰੀ ਕਾਲ ਤੋਂ ਇਲਾਵਾ ਰੋਮਿੰਗ ਫੀਸ ਖ਼ਤਮ ਕੀਤੀ ਹੈ ਉਨ੍ਹਾਂ ’ਚ ਡਿਊਸ਼ ਟੈਲੀਕਾਮ, ਓਰੇਂਜ, ਟੈਲੀਫੋਨਿਕਾ, ਤੇਲੀਆ ਕੰਪਨੀ, ਏ 1 ਟੈਲੀਕਾਮ ਆਸਟ੍ਰੀਆ ਗਰੁੱਪ, ਟੈਲੀਨੋਰ, ਪ੍ਰੋਕਸਮਿਕਸ, ਕੇ.ਪੀ.ਐੱਨ., ਵੋਡਾਫੋਨ, ਵਿਵਾਕਾਮ, ਟੀ.ਆਈ.ਐੱਮ.ਟੈਲੀਕਾਮ ਇਟਾਲੀਆ, ਅਲਟਿਸ ਪੁਰਤਗਾਲ ਅਤੇ ਸਵਿਸਕਾਮ ਸ਼ਾਮਿਲ ਹਨ।

 ਇਹ ਵੀ ਪੜ੍ਹੋ– ਫੇਸਬੁੱਕ-ਟਵਿਟਰ ਨੇ ਡਿਲੀਟ ਕੀਤੇ ਯੂਕ੍ਰੇਨ ਵਿਰੋਧੀ ਅਕਾਊਂਟ, ਰਸ਼ੀਆ ਟੁਡੇ ਦਾ ਯੂਟਿਊਬ ਚੈਨਲ ਹੋਇਆ ਬਲਾਕ

ਇਨ੍ਹਾਂ ’ਚੋਂ ਕਈ ਕੰਪਨੀਆਂ ਗੁਆਂਢੀ ਦੇਸ਼ਾਂ ’ਚ ਸ਼ਰਨਾਰਥੀ ਕੈਂਪਾਂ ’ਚ ਮੁਫ਼ਤ ਵਾਈ-ਫਾਈ ਅਤੇ ਐੱਸ.ਐੱਮ.ਐੱਸ. ਡੋਨੇਸ਼ਨ ਵੀ ਚੱਲ ਰਿਹਾ ਹੈ। ਪਿਛਲੇ ਹਫ਼ਤੇ ਯੂ.ਐੱਸ. ਟੈਲੀਕਾਮ ਗਰੁੱਪ ਏ.ਟੀ. ਐਂਡ ਟੀ ਨੇ ਕਿਹਾ ਸੀ ਕਿ ਉਸਦੇ ਯੂ.ਐੱਸ. ਕੰਜ਼ਿਊਮਰ ਅਤੇ ਬਿਜ਼ਨੈੱਸ ਗਾਹਕਾਂ ਨੂੰ 7 ਮਾਰਚ ਤਕ ਯੂਕ੍ਰੇਨ ’ਚ ਅਨਲਿਮਟਿਡ ਲਾਂਗ ਡਿਸਟੈਂਸ ਕਾਲਿੰਗ ਦੀ ਸੁਵਿਧਾ ਮਿਲੇਗੀ। 

ਉੱਥੇ ਹੀ ਵੇਰੀਜਾਨ ਨੇ ਕਿਹਾ ਹੈ ਕਿ ਉਹ 10 ਮਾਰਚ ਤਕ ਲੈਂਡਲਾਈਨ ਅਤੇ ਉਪਭੋਗਤਾ ਜਾਂ ਵਪਾਰਕ ਵਾਇਰਲੈੱਸ ਫੋਨ ’ਤੇ ਯੂਕ੍ਰੇਨ ਤੋਂ ਕਾਲ ਲਈ ਫੀਸ ਮੁਆਫ਼ ਕਰ ਰਿਹਾ ਹੈ। ਵੇਰੀਜਾਨ ਨੇ ਯੂਕ੍ਰੇਨ ’ਚ ਆਪਣੇ ਗਾਹਕਾਂ ਲਈ ਵੌਇਸ ਅਤੇ ਟੈਕਸਟ ਰੋਮਿੰਗ ਫੀਸ ਵੀ ਖ਼ਤਮ ਕਰ ਦਿੱਤਾ ਹੈ।

ਇਹ ਵੀ ਪੜ੍ਹੋ– ਹਾਈ ਕੋਰਟ ਦਾ ਵੱਡਾ ਫ਼ੈਸਲਾ: ਵਟਸਐਪ ਗਰੁੱਪ ’ਚ ਇਤਰਾਜ਼ਯੋਗ ਪੋਸਟ ਲਈ ਐਡਮਿਨ ਨਹੀਂ ਹੋਣਗੇ ਜ਼ਿੰਮੇਵਾਰ


author

Rakesh

Content Editor

Related News