ਨੇਪਾਲ ''ਚ ਜ਼ਮੀਨ ਖਿਸਕਣ ਕਾਰਣ 8 ਹਲਾਕ, ਇਕ ਲਾਪਤਾ

06/14/2020 7:09:45 PM

ਕਾਠਮੰਡੂ (ਸਿਨਹੂਆ): ਪੱਛਮੀ ਨੇਪਾਲ ਵਿਚ ਜ਼ਮੀਨ ਖਿਸਕਣ ਤੋਂ ਬਾਅਦ ਮਲਬੇ ਵਿਚ ਦੋ ਘਰਾਂ ਦੇ ਦੱਬੇ ਜਾਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਅਜੇ ਵੀ ਲਾਪਤਾ ਹੈ। ਪੁਲਸ ਸਬ-ਇੰਸਪੈਕਟਰ ਬਿਸ਼ਵਰਾਜ ਅਧਿਕਾਰੀ ਨੇ ਦੱਸਿਆ ਕਿ ਪਰਬਤ ਜ਼ਿਲੇ ਦੇ ਕੁਸ਼ਮਾ ਨਗਰਪਾਲਿਕਾ ਦੇ ਦੁਰਲੁਗ-3 ਵਿਚ ਸ਼ਨੀਵਾਰ ਨੂੰ ਜ਼ਮੀਨ ਖਿਸਕਣ ਕਾਰਨ 9 ਲੋਕ ਮਲਬੇ ਹੇਠ ਦੱਬੇ ਗਏ। ਜਿਨ੍ਹਾਂ ਵਿਚੋਂ 8 ਲੋਕਾਂ ਦੀ ਮੌਤ ਹੋ ਗਈ ਤੇ ਇਕ ਅਜੇ ਵੀ ਲਾਪਤਾ ਹੈ। ਲਾਪਤਾ ਵਿਅਕਤੀ ਦੀ ਤਲਾਸ਼ ਵਿਚ ਬਚਾਅ ਮੁਹਿੰਮ ਅਜੇ ਵੀ ਚੱਲ ਰਹੀ ਹੈ। 

ਸ਼੍ਰੀ ਅਧਿਕਾਰੀ ਨੇ ਦੱਸਿਆ ਕਿ ਜ਼ਮੀਨ ਖਿਸਕਣ ਤੋਂ ਬਾਅਦ ਮਲਬੇ ਵਿਚ ਦੋ ਘਰਾਂ ਦੇ ਦੱਬੇ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਬਚਾਅ ਮੁਹਿੰਮ ਦੌਰਾਨ ਤਿੰਨ ਲਾਸ਼ਾਂ ਨੂੰ ਬਾਹਰ ਕੱਢਿਆ ਜਦਕਿ ਪੰਜ ਲਾਸ਼ਾਂ ਨੂੰ ਅੱਜ ਜ਼ਮੀਨ ਵਿਚੋਂ ਕੱਢਿਆ ਗਿਆ ਹੈ। ਲੈਂਡਸਲਾਈਡ ਦੀ ਲਪੇਟ ਵਿਚ ਆਏ ਦੋਵਾਂ ਘਰਾਂ ਵਿਚ 6 ਅਤੇ 3 ਮੈਂਬਰ ਰਹਿੰਦੇ ਸਨ। ਉਨ੍ਹਾਂ ਨੇ ਕਿਹਾ ਕਿ ਲੈਂਡਸਲਾਈਡ ਦੇ ਮਲਬੇ ਵਿਚ ਦੋਵੇਂ ਘਰ ਪੂਰੀ ਤਰ੍ਹਾਂ ਦੱਬ ਗਏ ਸਨ। ਭਾਰੀ ਮੀਂਹ ਦੇ ਕਾਰਣ ਜ਼ਮੀਨ ਖਿਸਕਣ ਦੀ ਘਟਨਾ ਕੱਲ ਸਥਾਨਕ ਸਮੇਂ ਮੁਤਾਬਕ ਰਾਤ 9 ਵਜੇ ਹੋਈ ਕੁਸ਼ਮਾ ਨਗਰਪਾਲਿਕਾ ਦੇ ਮੇਅਰ ਰਾਮ ਚੰਦਰ ਜੋਸ਼ੀ ਨੇ ਅੱਜ ਦੱਸਿਆ ਕਿ ਨੇਪਾਲ ਪੁਲਸ ਦੀਆਂ ਟੀਮਾਂ ਫੌਜ ਤੇ ਹਥਿਆਰਬੰਦ ਪੁਲਸ ਬਲ ਤੇ ਰੈੱਡ ਕ੍ਰਾਸ ਦੀ ਘਟਨਾ ਵਾਲੀ ਥਾਂ 'ਤੇ ਬਚਾਅ ਮੁਹਿੰਮ ਜਾਰੀ ਹੈ।


Baljit Singh

Content Editor

Related News