ਇੰਟਰਨੈਸ਼ਨਲ ਮੀਡੀਆ ਨੇ ਇਨ੍ਹਾਂ ਸ਼ਬਦਾਂ ''ਚ ਕਿਹਾ- ''ਕਲਾਮ ਨੂੰ ਸਲਾਮ'' (ਦੇਖੋ ਤਸਵੀਰਾਂ)

07/28/2015 2:04:55 PM


ਵਾਸ਼ਿੰਗਟਨ— ਭਾਰਤ ਦੇ ਮਿਜ਼ਾਈਲ ਮੈਨ ਅਤੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦਾ ਕੱਲ੍ਹ ਇਕ ਪ੍ਰੋਗਰਾਮ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਸੋਮਵਾਰ ਨੂੰ ਉਹ ਸ਼ਿਲਾਂਗ ਵਿਚ ਆਈ. ਆਈ. ਐੱਮ. ਦੇ ਵਿਦਿਆਰਥੀਆਂ ਨੂੰ ਭਾਸ਼ਣ ਦੇ ਰਹੇ ਸਨ, ਜਿਸ ਦੌਰਾਨ ਉਹ ਬੇਹੋਸ਼ ਹੋ ਕੇ ਡਿੱਗ ਗਏ ਅਤੇ ਸ਼ਾਮ 7.45 ''ਤੇ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣ ਪੂਰਾ ਦੇਸ਼ ''ਚ ਸੋਗ ਦੀ ਲਹਿਰ ਫੈਲ ਗਈ। ਅਬਦੁਲ ਕਲਾਮ ਦੇ ਕੰਮਾਂ ਦੀ ਸ਼ਲਾਘਾ ਸਿਰਫ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਸਾਰੇ ਦੇਸ਼ ਕਰਦੇ ਹਨ ਤੇ ਉਨ੍ਹਾਂ ਨੇ ਬੜੇ ਹੀ ਸਨਮਾਨਯੋਗ ਸ਼ਬਦਾਂ ਵਿਚ ਕਲਾਮ ਨੂੰ ਸਲਾਮ ਕੀਤਾ। ਤੁਸੀਂ ਵੀ ਜਾਣੋ ਵਿਦੇਸ਼ੀ ਮੀਡੀਆ ਨੇ ਕਲਾਮ ਬਾਰੇ ਕੀ ਕਿਹਾ—
ਪਾਕਿਸਤਾਨੀ ਅਖਬਾਰ ਡਾਨ— ਪਾਕਿਸਤਾਨੀ ਅਖਬਾਰ ''ਡਾਨ'' ਦੇ ਮੁਤਾਬਕ ਪਾਕਿ ਵਿਦੇਸ਼ ਵਿਭਾਗ ਦੇ ਦਿਹਾਂਤ ''ਤੇ ਸੋਗ ਜਤਾਉਂਦੇ ਹੋਏ ਕਿਹਾ ਕਿ ਉਹ ਆਪਣੇ ਬਿਹਤਰ ਕੰਮਾਂ ਲਈ ਜਾਣੇ ਜਾਣਗੇ। 

ਬ੍ਰਿਟੇਨ ਦੀ ਡੇਲੀ ਮੇਲ— ਬ੍ਰਿਟੇਨ ਦੀ ਇਸ ਅਖਬਾਰ ਅਨੁਸਾਰ ਅਬਦੁਲ ਕਲਾਮ ਇਕ ਸੱਚੇ ਕਰਮਯੋਗੀ ਸਨ। ਅਖਬਾਰ ਨੇ ਕਿਹਾ ਕਿ ਉਹ ਅਸਲ ਮਾਇਨਿਆਂ ''ਚ ਜਨਤਾ ਦੇ ਰਾਸ਼ਟਰਪਤੀ ਸਨ ਅਤੇ ਆਪਣੇ ਕਾਰਜਕਾਲ ਵਿਚ ਉਨ੍ਹਾਂ ਨੇ ਇਸ ਅਹੁਦੇ ਨੂੰ ਹੋਰ ਮਾਣ ਬਖਸ਼ ਦਿੱਤਾ। 

ਨਿਊਯਾਰਕ ਟਾਈਮਜ਼— ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਨੇ ਹੈੱਡਲਾਈਨ ਵਿਚ ਲਿਖਿਆ— ''ਭਾਰਤ ਨੂੰ ਪ੍ਰਮਾਣੂੰ ਸ਼ਕਤੀ ਸੰਪੰਨ ਬਣਾਉਣ ਵਾਲੇ ਕਲਾਮ ਦਾ ਦਿਹਾਂਤ।'' ਅਖਬਾਰ ਨੇ ਉਨ੍ਹਾਂ ਨੂੰ ਦੇਸ਼ ਵਿਚ ਸਭ ਤੋਂ ਜ਼ਿਆਦਾ ਪਿਆਰ ਕੀਤਾ ਜਾਣ ਵਾਲਾ ਵਿਅਕਤੀ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਦਿਹਾਂਤ ਅਜਿਹੇ ਸਮੇਂ ਹੋਇਆ ਹੈ, ਜਦੋਂ ਭਾਰਤੀ ਰਾਜਨੀਤੀ ਤੇਜ਼ ਧਰੂਵੀਕਰਨ ਦੇ ਦੌਰ ''ਚੋਂ ਲੰਘ ਰਹੀ ਹੈ। ਅਖਬਾਰ ਨੇ ਲਿਖਿਆ ਕਿ ਮੁਸਲਿਮ ਹੁੰਦੇ ਹੋਏ ਵੀ ਉਹ ਭਾਰਤ ਦੀ ਵਿਸ਼ਾਲ ਸੰਸਕ੍ਰਿਤੀ ਦਾ ਹਿੱਸਾ ਸਨ। ਉਨ੍ਹਾਂ ਨੇ ਇਸ ਲਈ ਇੰਡੀਅਨ ਕਲਾਸੀਕਲ ਮਿਊਜ਼ਿਕ ਸਿੱਖਿਆ ਅਤੇ ਹਿੰਦੂਆਂ ਦੇ ਸਭ ਤੋਂ ਪਵਿੱਤਰ ਗ੍ਰੰਥ ਭਗਵਤ ਗੀਤਾ ਤੋਂ ਪ੍ਰੇਰਣਾ ਲਈ।


Kulvinder Mahi

News Editor

Related News