ਇਮਤਿਆਜ਼ ਅਲੀ ਨੇ ''ਚਮਕੀਲਾ'' ਲਈ ਸ਼ਰੇਆਮ ਆਖੀ ਇਹ ਗੱਲ, ਕਿਹਾ-ਇਨ੍ਹਾਂ ਖਾਮੀਆਂ ਕਾਰਨ ਗਾਇਕ ਨੇ ਗੁਆਈ ਜਾਨ
Wednesday, Apr 24, 2024 - 05:47 PM (IST)
ਐਂਟਰਟੇਨਮੈਂਟ ਡੈਸਕ : ਇੰਨੀਂ ਦਿਨੀਂ ਦਿਲਜੀਤ ਦੋਸਾਂਝ ਅਤੇ ਪਰੀਣੀਤੀ ਚੋਪੜਾ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਚਮਕੀਲਾ' ਨੂੰ ਲੈ ਕੇ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਸ ਫ਼ਿਲਮ ਦੇ ਰਿਲੀਜ਼ ਹੋਣ ਮਗਰੋਂ ਪ੍ਰਸ਼ੰਸਕ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਬਾਰੇ ਹਰ ਗੱਲ ਜਾਣਨ ਲਈ ਉਤਸ਼ਾਹਿਤ ਹਨ। ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਸਟਾਰਰ ਫ਼ਿਲਮ 'ਅਮਰ ਸਿੰਘ ਚਮਕੀਲਾ' 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਈ ਸੀ। ਸੋਸ਼ਲ ਮੀਡੀਆ 'ਤੇ ਵੀ ਫ਼ਿਲਮ ਦੇ ਵੀਡੀਓ ਕਲਿੱਪਸ ਕਾਫ਼ੀ ਵਾਇਰਲ ਹੋ ਰਹੇ ਹਨ, ਜੋ ਕਿ ਹਰ ਕਿਸੇ ਨੂੰ ਭਾਵੁਕ ਵੀ ਕਰ ਰਹੇ ਹਨ।
ਹਾਲ ਹੀ 'ਚ ਫ਼ਿਲਮ 'ਅਮਰ ਸਿੰਘ ਚਮਕੀਲਾ' ਬਣਾਉਣ ਵਾਲੇ ਬਾਲੀਵੁੱਡ ਨਿਰਦੇਸ਼ਕ ਇਮਤਿਆਜ਼ ਅਲੀ ਨੇ ਵੀ ਆਪਣੇ ਵਿਚਾਰ ਸ਼ੇਅਰ ਕੀਤੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਮਤਿਆਜ਼ ਅਲੀ ਨੇ ਕਿਹਾ ਕਿ ਚਮਕੀਲਾ ਸਾਫ਼ ਸੁਥਰਾ ਸ਼ਖਸ਼ ਨਹੀਂ ਸੀ, ਉਸ 'ਚ ਕਈ ਖਾਮੀਆਂ ਸਨ। ਇਹੀ ਵਜ੍ਹਾ ਸੀ ਕਿ ਉਸ ਨੂੰ ਆਪਣੀ ਜਾਨ ਗੁਆਉਣੀ ਪਈ।
ਦਰਅਸਲ, ਫ਼ਿਲਮ ਨਿਰਦੇਸ਼ਕ ਦਾ ਕਹਿਣਾ ਹੈ ਕਿ ਉਹ ਫ਼ਿਲਮ 'ਚ 'ਚਮਕੀਲੇ' ਦੀ ਸ਼ਲਾਘਾ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਉਸ 'ਚ ਕਈ ਕਮੀਆਂ ਸਨ। ਉਨ੍ਹਾਂ ਕਿਹਾ ਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਉਸ 'ਤੇ ਬਾਇਓਪਿਕ ਬਣਾਵਾਂਗਾ ਪਰ ਬਾਲੀਵੁੱਡ ਨਿਰਦੇਸ਼ਕ ਨੇ ਇਹ ਕਰ ਦਿਖਾਇਆ। ਉਨ੍ਹਾਂ ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੀ ਜੀਵਨੀ ਨੂੰ ਦਰਸ਼ਕਾਂ ਸਾਹਮਣੇ ਰੱਖਿਆ। ਉਨ੍ਹਾਂ ਕੁਝ ਕੁ ਸਾਲਾਂ 'ਚ ਹੀ ਸੰਗੀਤ ਇੰਡਸਟਰੀ 'ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਸੀ ਪਰ ਚਮਕੀਲੇ ਨੂੰ ਕੁਝ ਅਣਪਛਾਤੇ ਲੋਕਾਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਅਮਰ ਸਿੰਘ ਚਮਕੀਲਾ ਇੱਕ ਵੱਡਾ ਗਾਇਕ ਸੀ, ਜਿਸ ਨੇ ਕੁਝ ਕੁ ਸਾਲਾਂ ‘ਚ ਹੀ ਪੂਰੀ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਸੀ। ਉਸ ਦਾ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਅਮਰ ਸਿੰਘ ਚਮਕੀਲੇ ਨੇ ਗਾਇਕੀ ਦੇ ਖੇਤਰ ‘ਚ ਆਉਣ ਲਈ ਕਰੜਾ ਸੰਘਰਸ਼ ਕੀਤਾ ਸੀ। 8 ਮਾਰਚ 1988 ਨੂੰ ਪੰਜਾਬ ਦੇ ਮਹਿਸਮਪੁਰ 'ਚ ਚਮਕੀਲਾ ਅਤੇ ਪਤਨੀ ਅਮਰਜੋਤ ਸਣੇ ਦੋ ਬੈਂਡ ਕਲਾਕਾਰਾਂ ਨੂੰ ਹਮੇਸ਼ਾ ਲਈ ਚੈਨ ਦੀ ਨੀਦ ਸੁੱਲ੍ਹਾ ਦਿੱਤਾ।