ਲੁਟੇਰਿਆਂ ਤੋਂ ਬਚਾਉਣ ਲਈ 10 ਦਿਨ ਹਨੇਰੇ ਵਿਚ ਰੱਖਿਆ ਗਿਆ ਇਹ ਸਮੁੰਦਰੀ ਜਹਾਜ਼, ਦੇਖੋ ਤਸਵੀਰਾਂ

08/09/2017 12:26:00 PM

ਸਿਡਨੀ— ਸਮੁੰਦਰੀ ਜਹਾਜ਼ ਵਿਚ ਸਵਾਰ ਹੋਕੇ ਆਸਟ੍ਰੇਲੀਆ ਤੋਂ ਦੁਬਈ ਜਾ ਰਹੇ ਯਾਤਰੀਆਂ ਦਾ ਅਜਿਹਾ ਹਾਲ ਹੋਇਆ ਜਿਸ ਬਾਰੇ ਉਨ੍ਹਾਂ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ। 'ਸੀ-ਪ੍ਰਿਨਸੈੱਸ' ਨਾਂ ਦਾ ਇਹ ਜਹਾਜ਼ ਸਿਡਨੀ ਤੋਂ ਦੁਬਈ ਜਾ ਰਿਹਾ ਸੀ। ਇਸ ਵਿਚ ਕਰੀਬ 2000 ਲੋਕ 104 ਦਿਨਾਂ ਦੇ ਸਫਰ ਲਈ ਸ਼ਾਮਲ ਹੋਏ ਸਨ ਪਰ ਇਸ ਦੌਰਾਨ ਸੋਮਾਲਿਆਈ ਲੁਟੇਰਿਆਂ ਦੇ ਡਰ ਕਾਰਨ ਇਹ ਸਮੁੰਦਰੀ ਜਹਾਜ਼ 10 ਦਿਨਾਂ ਤੱਕ ਬਲੈਕ ਆਊਟ ਰਿਹਾ।
ਆਸਟ੍ਰੇਲੀਆਈ ਸੂਤਰਾਂ ਮੁਤਾਬਕ ਸੋਮਾਲੀ ਸਮੁੰਦਰੀ ਡਾਕੂਆਂ ਦੀਆਂ ਗਤੀਵਿਧੀਆਂ ਲਈ ਮਸ਼ਹੂਰ ਸਮੁੰਦਰੀ ਇਲਾਕੇ ਵਿਚ ਪਹੁੰਚਦੇ ਹੀ ਜਹਾਜ਼ ਦੇ ਕੈਪਟਨ ਨੂੰ ਖਤਰੇ ਦਾ ਅੰਦਾਜ਼ਾ ਹੋ ਗਿਆ। ਉਸ ਨੇ ਜਲਦੀ ਹੀ ਸਾਰੇ ਯਾਤਰੀਆਂ ਲਈ ਚਿਤਾਵਨੀ ਜਾਰੀ ਕਰ ਦਿੱਤੀ। ਚਿਤਾਵਨੀ ਜਾਰੀ ਹੁੰਦੇ ਹੀ ਜਹਾਜ਼ ਦੇ ਸ਼ਟਰ ਅਤੇ ਪਰਦੇ ਬੰਦ ਕਰ ਦਿੱਤੇ ਗਏ। ਜਹਾਜ਼ ਦੀਆਂ ਲਾਈਟਾਂ ਵੀ ਕਈ ਦਿਨਾਂ ਤੱਕ ਬੰਦ ਰੱਖੀਆਂ ਗਈਆਂ।
ਜਹਾਜ਼ ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਮੁਤਾਬਕ ਜਹਾਜ਼ ਵਿਚ ਮਨੋਰੰਜਨ ਲਈ  ਮੈਜਿਕ ਸ਼ੋਅ, ਲਾਈਵ ਮਿਊਜ਼ਿਕ ਅਤੇ ਨਾਈਟ ਕਲੱਬ ਜਿਹੀਆਂ ਕਾਫੀ ਸਹੂਲਤਾਂ ਸਨ, ਪਰ ਚਿਤਾਵਨੀ ਜਾਰੀ ਕਰਨ ਮਗਰੋਂ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ। ਹਮਨੇ ਦੀ ਸੰਭਾਵਨਾ ਦੇਖਦੇ ਹੋਏ ਜਹਾਜ਼ ਦੇ ਪਾਇਲਟ ਨੇ ਯਾਤਰੀਆਂ ਨੂੰ ਪਾਇਰੇਟ ਡ੍ਰਿਲ ਦੀ ਤਿਆਰੀ ਕਰਾਉਣੀ ਸ਼ੁਰੂ ਕਰ ਦਿੱਤੀ। ਇਸ ਯਾਤਰਾ ਦੌਰਾਨ ਯਾਤਰੀਆਂ ਨੂੰ ਡਰ ਦੇ ਮਾਹੌਲ ਵਿਚ ਤਕਰੀਬਨ 10 ਦਿਨਾਂ ਤੱਕ ਹਨੇਰੇ ਵਿਚ ਹੀ  ਰਹਿਣਾ ਪਿਆ। ਇਸ ਯਾਤਰਾ ਲਈ ਉਨ੍ਹਾਂ ਨੇ 50 ਹਜ਼ਾਰ ਡਾਲਰ (ਕਰੀਬ 33 ਲੱਖ ਰੁਪਏ) ਖਰਚ ਕੀਤੇ ਸਨ ਪਰ ਫਿਰ ਵੀ ਉਨ੍ਹਾਂ ਨੂੰ 10 ਦਿਨ ਤੱਕ ਬੁਨਿਆਦੀ ਸਹੂਲਤਾਂ ਦੇ ਬਿਨਾਂ ਹੀ ਰਹਿਣਾ ਪਿਆ


Related News