Apple ਹੁਣ ਤੁਹਾਡੇ ਘਰ ਆ ਕੇ ਰਿਪੇਅਰ ਕਰੇਗਾ ਆਈਫੋਨ ਤੇ ਲੈਪਟਾਪ

02/04/2020 11:28:42 PM

ਗੈਜੇਟ ਡੈਸਕ—ਜੇਕਰ ਤੁਹਾਨੂੰ ਵੀ ਇਸ ਗੱਲ ਨੂੰ ਲੈ ਕੇ ਸ਼ਿਕਾਇਤ ਹੈ ਕਿ ਸਰਵਿਸ ਸੈਂਟਰ 'ਚ ਤੁਹਾਡਾ ਸਮਾਂ ਬਰਬਾਦ ਹੁੰਦਾ ਹੈ ਜਾਂ ਫਿਰ ਤੁਸੀਂ ਸਰਵਿਸ ਸੈਂਟਰ ਨਹੀਂ ਜਾਣਾ ਚਾਹੁੰਦੇ ਤਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਤਕਨਾਲੋਜੀ ਦੀ ਦਿੱਗਜ ਕੰਪਨੀ ਐਪਲ ਨੇ ਹੋਮ ਸਰਵਿਸ ਦਾ ਐਲਾਨ ਕੀਤਾ ਹੈ। ਦੂਜੇ ਸ਼ਬਦਾਂ 'ਚ ਕਹੀਏ ਤਾਂ ਐਪਲ ਹੁਣ ਤੁਹਾਡੇ ਘਰ 'ਚ ਆ ਕੇ ਆਈਫੋਨ, ਆਈਪੈਡ, ਲੈਪਟਾਪ ਜਾਂ ਫਿਰ ਮੈਕਬੁੱਕ ਨੂੰ ਰਿਪੇਅਰ ਕਰੇਗਾ।

ਐਪਲ ਦੇ ਸਪੋਰਟ ਪੇਜ਼ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਐਪਲ ਦੇ ਆਧਿਕਾਰਿਤ ਇੰਜੀਨੀਅਰ ਤੁਹਾਡੇ ਘਰ ਆ ਕੇ ਤੁਹਾਡੇ ਗੈਜੇਟ ਨੂੰ ਰਿਪੇਅਰ ਕਰਨਗੇ। ਜੇਕਰ ਤੁਹਾਨੂੰ ਐਪਲ ਦੇ ਕਿਸੇ ਪ੍ਰੋਡਕਟ ਤੋਂ ਸ਼ਿਕਾਇਤ ਹੈ ਤਾਂ ਤੁਹਾਨੂੰ ਐਪਲ ਦੇ ਸਪੋਰਟ ਪੇਜ਼ 'ਤੇ ਜਾ ਪ੍ਰੋਡਕਟ ਨੂੰ ਸਲੈਕਟ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਸਮੱਸਿਆ ਦੱਸਣੀ ਹੋਵੇਗੀ। ਐਪਲ ਦਾ ਇਹ ਨਵੀਂ ਸਰਵਿਸ ਫਿਲਹਾਲ ਸ਼ਿਕਾਗੋ, ਡਾਲਾਸ, ਹਾਸਟਨ, ਲਾਸ ਏਜੰਲਸ ਅਤੇ ਸੈਨ ਫ੍ਰਾਂਸਿਸਕੋ 'ਚ ਉਪਲੱਬਧ ਹੈ। ਉਮੀਦ ਹੈ ਕਿ ਜਲਦ ਹੀ ਇਸ ਨੂੰ ਹੋਰ ਦੇਸ਼ਾਂ 'ਚ ਵੀ ਪੇਸ਼ ਕੀਤਾ ਜਾਵੇਗਾ।

ਦਸ ਦੇਈਏ ਕਿ ਐਪਲ ਨੇ ਹਾਲ ਹੀ 'ਚ ਦੋ ਸਾਲ ਬਾਅਦ ਭਾਰਤੀ ਬਾਜ਼ਾਰ 'ਚ ਆਪਣਾ ਸਭ ਤੋਂ ਖਾਸ ਸਮਾਰਟ ਸਪੀਕਰ ਹੋਮਪੋਡ (Apple Homepod) ਲਾਂਚ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ 2017 'ਚ ਐਪਲ ਨੇ ਇਸ ਸਮਾਰਟ ਸਪੀਕਰ ਨੂੰ ਗਲੋਬਲ ਲੈਵਲ 'ਤੇ ਪੇਸ਼ ਕੀਤਾ ਸੀ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਪਰ ਉਸ ਦੌਰਾਨ ਇਸ ਪ੍ਰੋਡਕਟ ਨੂੰ ਭਾਰਤ 'ਚ ਨਹੀਂ ਪੇਸ਼ ਕੀਤਾ ਗਿਆ ਸੀ। ਉੱਥੇ ਹੁਣ ਐਪਲ ਹੋਮਪੋਡ ਦਾ ਪੇਜ਼ ਕੰਪਨੀ ਦੀ ਆਧਿਕਾਰਿਤ ਵੈੱਬਸਾਈਟ 'ਤੇ ਵੀ ਲਾਈਵ ਹੋ ਗਿਆ ਹੈ। ਹਾਲਾਂਕਿ ਕੰਪਨੀ ਨੇ ਹੁਣ ਤਕ ਇਸ ਡਿਵਾਈਸ ਦੀ ਸੇਲ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਸਾਂਝਾ ਨਹੀਂ ਕੀਤੀ ਹੈ।


Karan Kumar

Content Editor

Related News