ਸਰੀ ''ਚ ਅਨਮੋਲ ਮੈਜਿਕ ਸ਼ੋਅ 25 ਅਪ੍ਰੈਲ ਨੂੰ, ਤਿਆਰੀਆਂ ਮੁਕੰਮਲ

Friday, Feb 20, 2026 - 04:40 AM (IST)

ਸਰੀ ''ਚ ਅਨਮੋਲ ਮੈਜਿਕ ਸ਼ੋਅ 25 ਅਪ੍ਰੈਲ ਨੂੰ, ਤਿਆਰੀਆਂ ਮੁਕੰਮਲ

ਵੈਨਕੂਵਰ (ਮਲਕੀਤ ਸਿੰਘ) - ਆਪਣੇ ਮੈਜਿਕ ਸੋਆਂ ਵਜੋਂ ਵਿਸ਼ਵ ਭਰ ਵਿੱਚ ਆਪਣੀ ਨਿਵੇਕਲੀ ਪਛਾਣ ਸਥਾਪਿਤ ਕਰ ਚੁੱਕੇ ਪੰਜਾਬੀ ਮੂਲ ਦੇ ਨੌਜਵਾਨ ਅਨਮੋਲ ਅਤੇ ਉਹਨਾਂ ਦੀ ਟੀਮ ਵੱਲੋਂ ਰਿਆਲਿਟੀ ਇੰਟਰਟੇਨਮੈਂਟ ਦੇ ਸਹਿਯੋਗ ਨਾਲ 25 ਅਪ੍ਰੈਲ ਨੂੰ ਸਾਮ 7 30 ਵਜੇ ਸਰੀ ਦੇ ਬੈਲ ਆਰਟ ਸੈਂਟਰ ਵਿੱਚ ਇੱਕ ਜਾਦੂ ਟ੍ਰਿਕ ਦਾ ਸ਼ੋਅ ਅਯੋਜਿਤ ਕੀਤਾ ਜਾਵੇਗਾ। 

ਇਸ ਸਬੰਧੀ ਉਹਨਾਂ ਦੇ ਮੈਨੇਜਰ ਨੇ ਰੋਮਿਤ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸੋਅ ਨੂੰ ਵੇਖਣ ਲਈ ਦਰਸ਼ਕਾਂ 'ਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ ਅਤੇ ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅਖੀਰ 'ਚ ਉਹਨਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਫੋਨ 6399976969 ਤੇ ਸੰਪਰਕ ਕੀਤਾ ਜਾ ਸਕਦਾ ਹੈ।


author

Inder Prajapati

Content Editor

Related News