ਅੰਤਰਰਾਸ਼ਟਰੀ ਕਾਲ ਰੈਕੇਟ ਚਲਾਉਣ ਦੇ ਦੋਸ਼ ''ਚ ਇਕ ਭਾਰਤੀ ਗ੍ਰਿਫਤਾਰ

Sunday, Jun 02, 2019 - 11:16 PM (IST)

ਅੰਤਰਰਾਸ਼ਟਰੀ ਕਾਲ ਰੈਕੇਟ ਚਲਾਉਣ ਦੇ ਦੋਸ਼ ''ਚ ਇਕ ਭਾਰਤੀ ਗ੍ਰਿਫਤਾਰ

ਕਾਠਮੰਡੂ - ਨੇਪਾਲ 'ਚ ਫਰਜ਼ੀ ਤਰੀਕੇ ਨਾਲ ਅੰਤਰਰਾਸ਼ਟਰੀ ਕਾਲ ਦਾ ਪਰਿਚਾਲਨ ਕਰ ਦੇਸ਼ ਦੇ ਦੂਰਸੰਚਾਰ ਵਿਭਾਗ ਨੂੰ ਕਰੋੜ ਰੁਪਏ ਦਾ ਚੂਨਾ ਲਾਉਣ ਦੇ ਦੋਸ਼ 'ਚ 36 ਸਾਲ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨੇਪਾਲ ਪੁਲਸ ਨੇ ਬਿਆਨ ਜਾਰੀ ਕਰ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਖੁਰਸ਼ੀਦ ਅੰਸਾਰੀ ਦੇ ਰੂਪ 'ਚ ਕੀਤੀ ਗਈ ਹੈ ਅਤੇ ਉਹ ਭਾਰਤ ਦੇ ਉੱਤਰ ਪ੍ਰਦੇਸ਼ ਦੇ ਸਨੌਲੀ ਦਾ ਰਹਿਣ ਵਾਲਾ ਹੈ।
ਪੁਲਸ ਨੇ ਦੱਸਿਆ ਕਿ ਨੇਪਾਲ ਪੁਲਸ ਨੇ ਕੇਂਦਰੀ ਜਾਂਚ ਬਿਊਰੋ ਨੇ ਅੰਸਾਰੀ ਨੂੰ ਕਾਠਮੰਡੂ ਤੋਂ ਕਾਲ ਬਾਈਪਾਸ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ। ਬਿਆਨ 'ਚ ਕਿਹਾ ਗਿਆ ਹੈ ਕਿ ਪੁਲਸ ਨੇ ਉਸ ਕੋਲੋਂ ਇਕ ਲੈਪਟਾਪ, ਏਅਰਟੈੱਲ ਦਾ 4ਜੀ ਉਪਕਰਣ, ਰਾਓਟਰ ਅਤੇ 16 ਸਿਮ ਕਾਰਡ ਬਰਾਮਦ ਕੀਤੇ ਹਨ। ਇਸ 'ਚ ਕਿਹਾ ਗਿਆ ਹੈ ਕਿ ਅੰਸਾਰੀ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Khushdeep Jassi

Content Editor

Related News